ਅੱਜ ਹੀ ਦੇ ਦਿਨ ਦ੍ਰਵਿੜ-ਲਕਸ਼ਮਣ ਨੇ ਕੀਤਾ ਅਜਿਹਾ ਕਮਾਲ, ਅਮਰ ਹੋਈ ਜੋੜੀ

03/14/2018 12:12:04 PM

ਨਵੀਂ ਦਿੱਲੀ (ਬਿਊਰੋ)— ਅੱਜ ਦਾ ਦਿਨ ਕ੍ਰਿਕਟ ਇਤਿਹਾਸ 'ਚ ਦ੍ਰਵਿੜ ਅਤੇ ਲਕਸ਼ਮਣ ਵਿਚਾਲੇ ਹੋਈ ਟੈਸਟ ਮੈਚ 'ਚ ਅਜਿਹੀ ਸਾਂਝੇਦਾਰੀ ਕਰ ਕੇ ਯਾਦ ਰੱਖਿਆ ਜਾਵੇਗਾ, ਜਿਸ ਨਾਲ ਮੈਚ 'ਤੇ ਪੂਰੀ ਪਕੜ ਬਣਾ ਚੁਕੇ ਆਸਟ੍ਰੇਲੀਆ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਾਲ 2001 'ਚ ਆਸਟ੍ਰੇਲੀਆ ਟੀਮ ਭਾਰਤ ਦੌਰੇ 'ਤੇ ਖੇਡਣ ਆਈ ਸੀ। ਉਸ ਸਮੇਂ ਆਸਟ੍ਰੇਲੀਆ ਟੀਮ ਲਗਾਤਾਰ 15 ਟੈਸਟ ਜਿੱਤ ਕੇ ਜੇਤੂ ਰਥ 'ਤੇ ਸਵਾਰ ਸੀ। ਸਟੀਵ ਵਾ ਦੀ ਕਪਤਾਨੀ 'ਚ ਆਸਟ੍ਰੇਲੀਆ ਟੀਮ ਮੁੰਬਈ ਟੈਸਟ ਜਿੱਤ ਕੇ ਜੇਤੂ ਰਥ ਨੂੰ 16 ਲਗਾਤਾਰ ਜਿੱਤ ਵੱਲ ਲੈ ਗਈ ਸੀ। 3 ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਕੋਲਕਾਤਾ 'ਚ ਖੇਡਿਆ ਜਾ ਰਿਹਾ ਸੀ। ਆਸਟ੍ਰੇਲੀਆ ਸੀਰੀਜ਼ ਜਿੱਤਣ ਤੋਂ ਜਿੱਤਣ ਤੋਂ ਇਕ ਕਦਮ ਦੂਰ ਸੀ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ 445 ਦੌੜਾਂ ਬਣਾਈਆਂ, ਜਦਕਿ ਭਾਰਤੀ ਟੀਮ ਪਹਿਲੀ ਪਾਰੀ 'ਚ 171 ਦੌੜਾਂ ਹੀ ਬਣਾ ਸਕੀ। ਜਲਦੀ ਆਊਟ ਹੋਣ ਕਾਰਨ ਭਾਰਤੀ ਟੀਮ ਨੂੰ ਫੌਲੌਆਨ ਦਾ ਸਾਹਮਣਾ ਕਰਨਾ ਪਿਆ ਸੀ। ਦੂਜੀ ਪਾਰੀ 'ਚ ਵੀ ਭਾਰਤ ਦਾ ਪਹਿਲਾ ਵਿਕਟ 52 ਦੌੜਾਂ 'ਤੇ ਡਿਗ ਗਿਆ ਸੀ। ਮੈਚ ਭਾਰਤ ਦੇ ਹੱਥ 'ਚੋਂ ਨਿਕਲ ਰਿਹਾ ਲੱਗ ਰਿਹਾ ਸੀ। ਵੀ. ਵੀ. ਐੱਸ ਲਕਸ਼ਮਣ ਨੇ ਕ੍ਰੀਜ਼ 'ਤੇ ਆ ਕੇ ਭਾਰਤ ਦੀ ਪਾਰੀ ਨੂੰ ਸੰਭਾਲਦੇ ਹੋਏ 631 ਮਿੰਟ ਤਕ ਜੇਸਨ ਗਲੈਸਪੀ, ਗਲੇਨ ਮੈਗ੍ਰਾ ਅਤੇ ਸ਼ੇਨ ਵਾਰਨ ਵਰਗੇ ਦਿੱਗਜ ਗੇਂਦਬਾਜ਼ਾਂ ਦੀਆਂ ਗੇਂਦਾਂ ਦਾ ਸਾਹਮਣਾ ਕੀਤਾ। ਇਸ ਦੌਰਾਨ ਲਕਸ਼ਮਣ ਨੇ 452 ਗੇਂਦਾਂ ਵੀ ਖੇਡੀਆਂ।
14 ਮਾਰਚ 2001, ਲਕਸ਼ਮਣ ਅਤੇ ਦ੍ਰਵਿੜ ਨੇ ਨਾ ਕੇਵਲ ਇਸ ਮੈਚ ਦੇ ਚੌਥੇ ਦਿਨ ਬੱਲੇਬਾਜ਼ੀ ਕੀਤੀ ਬਲਕਿ ਪੰਜਵੇਂ ਦਿਨ ਦੇ ਕੁਝ ਹਿੱਸੇ 'ਚ ਵੀ ਬੱਲੇਬਾਜ਼ ਕਰਦੇ ਹੋਏ ਮੈਚ ਨੂੰ ਆਸਟ੍ਰੇਲੀਆ ਦੀ ਪਕੜ 'ਚੋਂ ਬਾਹਰ ਕੱਢ ਲਿਆ। ਇਸ ਜੋੜੀ ਦੀ ਬਦੌਲਤ ਭਾਰਤ ਨੇ ਆਸਟ੍ਰੇਲੀਆ 'ਤੇ 384 ਦੌੜਾਂ ਦੀ ਮਜ਼ਬੂਤ ਬੜ੍ਹਤ ਬਣਾ ਲਈ। ਲਕਸ਼ਮਣ ਨੇ 281 ਦੌੜਾਂ ਅਤੇ ਦ੍ਰਵਿੜ ਨੇ 180 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਦੌਰਾਨ ਇਨ੍ਹਾਂ ਦੌਵਾਂ 'ਚ 101.4 ਓਵਰਾਂ 'ਚ 376 ਦੌੜਾਂ ਦੀ ਸਾਂਝੇਦਾਰੀ ਵੀ ਹੋਈ ਅਤੇ ਭਾਰਤ ਨੇ 7 ਵਿਕਟਾਂ ਗੁਆ ਕੇ 657 ਦੌੜਾਂ 'ਤੇ ਪਾਰੀ ਨੂੰ ਘੋਸ਼ਿਤ ਕਰ ਦਿੱਤੀ ਸੀ। ਇਕ ਸਮੇਂ ਅਜਿਹਾ ਵੀ ਆਇਆ ਜਦੋਂ 274 ਦੌੜਾਂ ਪਿੱਛੇ ਚਲ ਰਹੀ ਭਾਰਤੀ ਟੀਮ ਹਾਰਦੀ ਲਗ ਰਹੀ ਸੀ, ਪਰ ਫੋਲੋਆਨ 'ਚ ਲਕਸ਼ਮਣ ਅਤੇ ਦ੍ਰਵਿੜ ਦੀ ਅਜਿਹੀ ਬੱਲੇਬਾਜ਼ੀ ਨੇ ਇਤਿਹਾਸ ਬਣਾ ਕੇ ਮੈਚ ਆਸਟ੍ਰੇਲੀਆ ਦੇ ਹਥੋਂ ਖੋਹ ਲਿਆ। ਇਸ ਮੈਚ 'ਚ ਦ੍ਰਵਿੜ ਨੇ ਵੀ 181 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ।
ਹਰਭਜਨ ਦੀ ਸ਼ਾਨਦਾਰ ਗੇਂਦਬਾਜ਼ੀ
ਭਾਰਤ ਵਲੋਂ ਦਿੱਤੇ 384 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਮੈਦਾਨ 'ਤੇ ਉਤਰੀ ਆਸਟ੍ਰੇਲੀਆਈ ਟੀਮ 68.3 ਓਵਰਾਂ 'ਚ 212 ਦੌੜਾਂ ਬਣਾ ਕੇ ਢੇਰ ਹੋ ਗਈ ਸੀ। ਦੂਜੀ ਪਾਰੀ 'ਚ ਆਸਟ੍ਰੇਲੀਆ ਟੀਮ ਨੂੰ ਢੇਰ ਕਰਨ 'ਚ ਮੁੱਖ ਭੂਮੀਕਾ ਹਰਭਜਨ ਨੇ 6 ਵਿਕਟਾਂ ਹਾਸਲ ਕਰ ਕੇ ਨਿਭਾਈ। ਜਦਕਿ ਸਚਿਨ ਵੀ 3 ਵਿਕਟਾਂ ਹਾਸਲ ਕਰਨ 'ਚ ਕਾਮਯਾਬ ਰਹੇ। ਇਸ ਪੂਰੇ ਮੈਚ 'ਚ ਹਰਭਜਨ ਸਿੰਘ ਨੇ 13 ਵਿਕਟਾਂ ਹਾਸਲ ਕੀਤੀਆਂ ਸਨ। ਭਾਰਤ ਨੇ ਸੀਰੀਜ਼ ਨੂੰ 2-1 ਨਾਲ ਆਪਣੇ ਨਾਂ ਕਰ ਲਿਆ ਸੀ।
ਵੈਰੀ ਵੈਰੀ ਸਪੈਸ਼ਲ ਲਕਸ਼ਮਣ ਨਾਂ ਮਿਲਿਆ
ਇਸ ਮੈਚ 'ਚ ਲਕਸ਼ਮਣ ਨੇ 281 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਅਤੇ ਉਸ ਸਮੇਂ ਭਾਰਤੀ ਟੈਸਟ ਕ੍ਰਿਕਟ 'ਚ ਸਭ ਤੋਂ ਵਧ ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗÂਇਸ ਮੈਚ 'ਚ 281 ਦੌੜਾਂ ਬਣਾਉਣ ਵਾਲੇ ਲਕਸ਼ਮਣ ਨੂੰ ਮੈਚ ਦਾ ਹੀਰੋ ਚੁਣਿਆ ਗਿਆ। ਵਿਸਡਨ ਨੇ ਲਕਸ਼ਮਣ ਦੀ ਇਸ ਪਾਰੀ ਨੂੰ ਦੁਨੀਆ ਦੀ ਚੌਥੀ ਸਭ ਤੋਂ ਬਿਹਤਰੀਨ ਪਾਰੀ ਮੰਨਿਆ। ਜਦਕਿ ਆਸਟ੍ਰੇਲੀਆਈ ਦਿੱਗਜ ਈਆਨ ਚੈਪਲ ਨੇ ਵੀ.ਵੀ.ਐੱਸ. ਲਕਸ਼ਮਣ ਨੂੰ ਨਵਾਂ ਨਾਂ ਦਿੱਤਾ ਵੈਰੀ ਵੈਰੀ ਸਪੈਸ਼ਲ ਲਕਸ਼ਮਣ।