ਰੂਸੀ ਪੈਰਾਲੰਪਿਕ ਕਮੇਟੀ ਤੋਂ ਹਟੀ ਡੋਪਿੰਗ ਦੀ ਪਾਬੰਦੀ

02/08/2019 6:22:38 PM

ਮਾਸਕੋ— ਰੂਸ ਦੇ ਪੈਰਾਲੰਪਿਕ ਖਿਡਾਰੀ ਸ਼ੁੱਕਰਵਾਰ ਨੂੰ ਡੋਪਿੰਗ ਸੰਬੰਧੀ ਪਾਬੰਦੀ ਹਟਣ ਤੋਂ ਬਾਅਦ ਅਗਲੇ ਸਾਲ ਟੋਕੀਓ 'ਚ ਹੋਣ ਵਾਲੀਆਂ ਪੈਰਾਲੰਪਿਕ ਖੇਡਾਂ ਵਿਚ ਆਪਣੇ ਦੇਸ਼ ਦੇ ਝੰਡੇ ਹੇਠ ਹਿੱਸਾ ਲੈ ਸਕਣਗੇ। ਰੂਸੀ ਪੈਰਾਲੰਪਿਕ ਕਮੇਟੀ (ਆਰ. ਪੀ. ਸੀ.) ਨੂੰ ਦੋ ਸਾਲ ਪਹਿਲਾਂ ਵੱਡੇ ਪੱਧਰ 'ਤੇ ਡੋਪਿੰਗ ਦੇ ਦੋਸ਼ ਵਿਚ ਪਾਬੰਦੀਸ਼ੁਦਾ ਕਰ ਦਿੱਤਾ ਗਿਆ ਸੀ।
ਕੌਮਾਂਤਰੀ ਪੈਰਾਲੰਪਿਕ ਕਮੇਟੀ (ਆਈ. ਪੀ. ਸੀ.) ਨੇ ਆਪਣੇ ਫੈਸਲੇ ਵਿਚ ਕਿਹਾ ਕਿ ਡੋਪਿੰਗ 'ਤੇ ਨਕੇਲ ਕੱਸਣ ਤੇ ਸਰਕਾਰ ਦਾ ਦਖਲ ਘੱਟ ਕਰਨ ਦੇ ਤੈਅ ਹੋਣ ਤੋਂ ਬਾਅਦ ਰੂਸ ਨੂੰ ਆਪਣੇ ਝੰਡੇ ਹੇਠ 2020 ਪੈਰਾਲੰਪਿਕ ਵਿਚ ਹਿੱਸਾ ਲੈਣ ਦੀ ਮਨਜ਼ੂਰੀ ਦੇਣ ਲਈ ਕਾਫੀ ਹੈ। ਪਾਬੰਦੀ ਹਟਣ ਦੀ ਰਸਮ 15 ਮਾਰਚ ਤਕ ਪੂਰੀ ਹੋ ਜਾਵੇਗੀ।