ਨਾਡਾ ਦੇ 2018-19 ਚਾਰਟ ''ਚ ਵੇਟਲਿਫਟਿੰਗ ਚੋਟੀ ''ਤੇ, 41 ਪਾਜ਼ੀਟਿਵ ਮਾਮਲੇ

08/01/2019 10:43:02 AM

ਨਵੀਂ ਦਿੱਲੀ— ਵੇਟਲਿਫਟਿੰਗ ਦੇ ਸਭ ਤੋਂ ਜ਼ਿਆਦਾ 41 ਪਾਜ਼ੀਟਿਵ ਡੋਪ ਮਾਮਲੇ ਸਾਲ 2018-19 'ਚ ਦਰਜ ਹੋਏ ਜਦਕਿ ਐਥਲੈਟਿਕਸ ਦੇ 18 ਖਿਡਾਰੀ ਉਨ੍ਹਾਂ 187 ਖਿਡਾਰੀਆਂ 'ਚ ਸ਼ਾਮਲ ਸਨ ਜਿਨ੍ਹਾਂ ਨੇ ਡੋਪ ਟੈਸਟ ਤੋਂ ਕਿਨਾਰਾ ਕੀਤਾ। ਰਾਸ਼ਟਰੀ ਡੋਪਿੰਗ ਰੋਕੂ ਏਜੰਸੀ ਵੱਲੋਂ ਬੁੱਧਵਾਰ ਨੂੰ ਜਾਰੀ ਸਾਲਾਨਾ ਰਿਪੋਰਟ ਮੁਤਾਬਕ ਬਾਡੀ ਬਿਲਡਿੰਗ ਦੇ 60 ਫੀਸਦੀ ਮਾਮਲੇ ਪਾਜ਼ੀਟਿਵ ਮਾਮਲੇ ਰਹੇ ਪਰ ਓਲੰਪਿਕ ਖੇਡਾਂ 'ਚ ਵੇਟਲਿਫਟਿੰਗ ਦੀ ਹਾਲਤ ਸਭ ਤੋਂ ਖ਼ਰਾਬ ਰਹੀ। 

ਪਾਵਰਲਿਫਟਿੰਗ 'ਚ 13 ਅਤੇ ਕਬੱਡੀ 'ਚ ਪੰਜ ਖਿਡਾਰੀ ਡੋਪ ਟੈਸਟ 'ਚ ਪਾਜ਼ੀਟਿਵ ਪਾਏ ਗਏ। ਕੁਸ਼ਤੀ (6), ਜੂਡੋ (ਪੰਜ), ਸਾਈਕਲਿੰਗ (ਤਿੰਨ), ਤੀਰਅੰਦਾਜ਼ੀ (2), ਮੁੱਕੇਬਾਜ਼ੀ (2), ਟੈਨਿਸ (2), ਗੋਲਫ (2), ਜਦਕਿ ਹਾਕੀ, ਤੈਰਾਕੀ ਅਤੇ ਫੁੱਟਬਾਲ (1-1) ਦੇ ਖਿਡਾਰੀ ਡੋਪ ਟੈਸਟ 'ਚ ਅਸਫਲ ਰਹੇ। ਨਾਡਾ ਨੇ ਇਸ ਸਾਲ 357 ਵੇਟਲਿਫਟਰਾਂ ਦੇ ਨਮੂਨਿਆਂ ਦੀ ਜਾਂਚ ਕੀਤੀ ਜਿਨ੍ਹਾਂ 'ਚ 225 ਮੁਕਾਬਲਿਆਂ 'ਚ ਹਿੱਸਾ ਲੈਣ ਵਾਲੇ ਅਤੇ 132 ਇਸ ਦੇ ਬਾਹਰੋਂ ਲਏ ਗਏ ਹਨ। ਟ੍ਰੈਕ ਅਤੇ ਫੀਲਡ 'ਚ 1020 ਨਮੂਨੇ ਦਿੱਤੇ ਗਏ। ਬਾਡੀਬਿਲਡਿੰਗ 'ਚ 135 ਨਮੂਨਿਆਂ 'ਚੋਂ 60 ਪਾਜ਼ੀਟਿਵ ਰਹੇ।

Tarsem Singh

This news is Content Editor Tarsem Singh