ਡਾਨ ਬ੍ਰੈਡਮੈਨ ਨੇ ਇਕ ਹੀ ਦਿਨ 'ਚ ਬਣਾਈਆਂ ਸਨ 300 ਦੌੜਾਂ

07/11/2020 8:21:46 PM

ਨਵੀਂ ਦਿੱਤੀ- ਦੁਨੀਆ ਦੇ ਮਹਾਨ ਬੱਲੇਬਾਜ਼ਾਂ ਵਿਚੋਂ ਇਕ ਡਾਨ ਬ੍ਰੈਡਮੈਨ ਅਜਿਹਾ ਪਹਿਲਾ ਕ੍ਰਿਕਟਰ ਸੀ, ਜਿਸ ਨੇ ਇਕ ਹੀ ਦਿਨ ਵਿਚ 300 ਦੌੜਾਂ ਬਣਾਈਆਂ ਸਨ। 11 ਜੁਲਾਈ 1930 ਨੂੰ ਇੰਗਲੈਂਡ ਵਿਰੁੱਧ ਖੇਡੇ ਹਏ ਇਸ ਮੈਚ ਵਿਚ ਬ੍ਰੈਡਮੈਨ ਨੇ 46 ਚੌਕਿਆਂ ਦੀ ਮਦਦ ਨਾਲ 309 ਦੌੜਾਂ ਤਾਂ ਬਣਾਈਆਂ ਹੀ ਸਨ, ਨਾਲ ਹੀ ਆਸਟਰੇਲੀਆ ਨੂੰ ਵੀ ਪਹਿਲੇ ਹੀ ਦਿਨ 485 ਦੌੜਾਂ ਲਿਆ ਖੜ੍ਹਾ ਕੀਤਾ ਸੀ। ਟੈਸਟ ਕ੍ਰਿਕਟ ਵਿਚ ਅੱਜ ਤੱਕ ਕਦੇ ਅਜਿਹਾ ਨਹੀਂ ਹੋਇਆ ਕਿ ਕਿਸੇ ਕ੍ਰਿਕਟਰ ਨੇ ਇਕ ਹੀ ਦਿਨ ਵਿਚ ਇੰਨੀਆਂ ਦੌੜਾਂ ਜੌੜ ਲਈਆਂ ਹੋਣ। ਬ੍ਰੈਡਮੈਨ ਦੇ ਇਸ ਤੀਹਰੇ ਸੈਂਕੜੇ ਦੀ ਖਾਸ ਗੱਲ ਇਹ ਵੀ ਹੈ ਕਿ ਉਸ ਨੇ ਇਸ ਪਾਰੀ ਦੌਰਾਨ ਇਕ ਵੀ ਛੱਕਾ ਨਹੀਂ ਲਾਇਆ ਸੀ। ਵੇਸੇ ਵੀ ਬ੍ਰੈਡਮੈਨ ਛੱਕੇ ਲਾਉਣ ਵਿਚ ਕਾਫੀ ਕੰਜੂਸ ਸੀ। ਟੈਸਟ ਕ੍ਰਿਕਟ ਵਿਚ ਉਹ ਸਿਰਫ 6 ਹੀ ਛੱਕੇ ਲਾ ਸਕਿਆ ਸੀ।
ਬ੍ਰੈਡਮੈਨ ਦੇ ਨਾਂ ਅਜੇ ਵੀ ਟੈਸਟ ਕ੍ਰਿਕਟ  ਵਿਚ 99.94 ਦੀ ਔਸਤ ਹੈ, ਜਿਸ ਦੇ ਨੇੜੇ-ਤੇੜੇ ਵੀ ਕੋਈ ਕ੍ਰਿਕਟਰ ਨਹੀਂ ਹੈ। ਬ੍ਰੈਡਮੈਨ ਦੇ 29 ਸੈਂਕੜਿਆਂ ਵਿਚੋਂ 12 ਡਬਲ ਹਨ। ਬ੍ਰੈਡਮੈਨ ਤੋਂ ਬਾਅਜ ਸਭ ਤੋਂ ਵੱਧ ਦੋਹਰੇ ਸੈਂਕੜੇ ਲਾਉਣ ਵਾਲਿਆਂ ਵਿਚ ਕੁਮਾਰ ਸੰਗਾਕਾਰਾ (11), ਵਿਰਾਟ ਕੋਹਲੀ ਤੇ ਸਚਿਨ ਤੇਂਦੁਲਕਰ (6) ਦਾ ਨਾਂ ਆਉਂਦਾ ਹੈ। ਬ੍ਰੈਡਮੈਨ ਪਹਿਲੀ ਸ਼੍ਰੇਣੀ ਕ੍ਰਿਕਟ ਦਾ ਵੀ ਬਾਦਸ਼ਾਹ ਰਿਹਾ ਹੈ। ਉਸ ਨੇ 234 ਮੈਚਾਂ ਵਿਚ 28 ਹਜ਼ਾਰ ਤੋਂ ਵੱਧ ਦੌੜਾਂ ਬਣਾਈਆਂ ਹਨ। ਉਸਦੀ ਔਸਤ 95.14 ਰਹੀ ਜਦਕਿ 117 ਸੈਂਕੜੇ ਵੀ ਉਸਦੇ ਨਾਂ ਰਹੇ। ਬ੍ਰੈਡਮੈਨ ਦੇ ਨਾਂ ਫਸਟ ਕਲਾਸ ਦੀ ਇਕ ਪਾਰੀ ਵਿਚ ਅਜੇਤੂ 452 ਦੌੜਾਂ ਬਣਾਉਣ ਦਾ ਵੀ ਰਿਕਾਰਡ ਹੈ। ਇਹ ਰਿਕਾਰਡ ਕਈ ਸਾਲ ਬਾਅਦ ਵੈਸਟਇੰਡੀਜ਼ ਦੇ ਬ੍ਰਾਇਨ ਲਾਰਾ ਨੇ ਤੋੜਿਆ ਸੀ ਜਦੋਂ ਲਾਰਾ 500 ਦੌੜਾਂ ਬਣਾਉਣ ਵਾਲਾ ਪਹਿਲਾ ਕ੍ਰਿਕਟ ਬਣਿਆ ਸੀ।

Gurdeep Singh

This news is Content Editor Gurdeep Singh