ਮੈਨੂੰ ਨਹੀਂ ਪਤਾ ਮੇਰੇ ''ਤੇ ਪਾਬੰਦੀ ਕਿਉਂ ਲਾਈ ਗਈ ਸੀ : ਅਜ਼ਹਰ

07/30/2020 2:44:18 AM

ਕਰਾਚੀ – ਆਜੀਵਨ ਪਾਬੰਦੀ ਤੋਂ ਨਿਕਲ ਕੇ ਮੁੰਹਮਦ ਅਜ਼ਹਰੂਦੀਨ ਦਾ ਕ੍ਰਿਕਟ ਜੀਵਨ ਹੁਣ ਆਮ ਹੋ ਗਿਆ ਹੈ ਪਰ ਭਾਰਤ ਦੇ ਸਾਬਕਾ ਕਪਤਾਨ ਦਾ ਕਹਿਣਾ ਹੈ ਕਿ ਉਸ ਨੂੰ ਅਸਲ 'ਚ ਪਤਾ ਨਹੀਂ ਕਿ ਉਸ 'ਤੇ ਪਾਬੰਦੀ ਕਿਉਂ ਲਾਈ ਗਈ। ਦਸੰਬਰ 2000 'ਚ ਬੀ. ਸੀ. ਸੀ. ਆਈ. ਨੇ ਮੈਚ ਫਿਕਸਿੰਗ 'ਚ ਸ਼ਾਮਿਲ ਹੋਣ ਨੂੰ ਲੈ ਕੇ ਅਜ਼ਹਰ 'ਤੇ ਆਜੀਵਨ ਪਾਬੰਦੀ ਲਾਈ ਸੀ। ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਆਂਧਰ ਪ੍ਰਦੇਸ਼ ਹਾਈ ਕੋਰਟ ਨੇ 2012 'ਚ ਇਹ ਪਾਬੰਦੀ ਵਾਪਸ ਲੈ ਲਈ। ਇਕ ਇੰਟਰਵਿਊ ਦੌਰਾਨ ਅਜ਼ਹਰ ਨੇ ਕਿਹਾ ਕਿ ਜੋ ਕੁਝ ਹੋਇਆ ਉਸ ਲਈ ਮੈਂ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਉਣਾ ਚਾਹੁੰਦਾ। ਮੈਨੂੰ ਨਹੀਂ ਤੀ ਕਿ ਮੇਰੇ 'ਤੇ ਪਾਬੰਦੀ ਕਿਉਂ ਲਾਈ ਗਈ ਸੀ। ਉਨ੍ਹਾਂ ਕਿਹਾ ਕਿ ਪਰ ਮੈਂ ਲੜਣ ਦਾ ਫੈਸਲਾ ਕੀਤਾ ਤੇ ਮੈਨੂੰ ਖੁਸ਼ੀ ਹੈ ਕਿ 12 ਸਾਲਾਂ ਬਾਅਦ ਮੈਨੂੰ ਪਾਕਿ-ਸਾਫ ਕਰਾਰ ਦਿੱਤਾ ਗਿਆ । ਹੈਦਰਾਬਾਦ ਕ੍ਰਿਕਟ ਸੰਘ ਦਾ ਪ੍ਰਧਾਨ ਬਣਨ ਤੇ ਬੀ. ਸੀ. ਸੀ. ਆਈ. ਦੀ ਸਾਲਾਨਾ ਆਮ ਬੈਠਕ 'ਚ ਹਿੱਸਾ ਲੈਣ ਨਾਲ ਮੈਨੂੰ ਬਹੁਤ ਸੰਤੋਸ਼ ਮਿਲਿਆ। ਭਾਰਤ ਲਈ 99 ਟੈਸਟਾਂ 'ਚ 6125 ਅਤੇ 334 ਵਨ ਡੇ 'ਚ 9378 ਦੌੜਾਂ ਬਣਾਉਣ ਵਾਲੇ ਅਜ਼ਹਰ ਨੇ ਕਿਹਾ ਕਿ ਟੈਸਟ ਮੈਚਾਂ ਦਾ ਸੈਂਕੜਾ ਨਾ ਬਣਾ ਪਾਉਣ ਦਾ ਮੈਨੂੰ ਕੋਈ ਅਫਸੋਸ ਨਹੀਂ ਹੈ। ਮੇਰਾ ਮੰਣਨਾ ਹੈ ਕਿ ਜੋ ਕਿਸਮਤ 'ਚ ਹੁੰਦਾ ਹੈ, ਓਹੀ ਮਿਲਦਾ ਹੈ। ਉਂਝ ਮੈਨੂੰ ਨਹੀਂ ਲੱਗਦਾ ਕਿ 99 ਟੈਸਟਾਂ ਦਾ ਮੇਰਾ ਰਿਕਾਰਡ ਟੁੱਟੇਗਾ ਕਿਉਂਕਿ ਚੰਗਾ ਖਿਡਾਰੀ ਤਾਂ 100 ਤੋਂ ਵੱਧ ਟੈਸਟ ਖੇਡੇਗਾ ਹੀ।

Inder Prajapati

This news is Content Editor Inder Prajapati