ਮੋਇਨ ਅਲੀ ਨੇ ਪ੍ਰਸ਼ੰਸਕਾਂ ਨੂੰ ਕੀਤੀ ਅਪੀਲ, ਵਿਸ਼ਵ ਕੱਪ ਦੌਰਾਨ ਵਾਰਨਰ-ਸਮਿਥ ਦੀ ਨਾ ਕਰਨ ਬੇਇਜ਼ਤੀ

05/21/2019 6:59:13 PM

ਮੈਲਬੋਰਨ— ਇੰਗਲੈਂਡ ਦੇ ਸਟਾਰ ਆਲਰਾਊਂਡਰ ਮੋਇਨ ਅਲੀ ਨੇ ਉਸਦੇ ਦੇਸ਼ ਦੀ  ਮੇਜ਼ਬਾਨੀ ਵਿਚ 30 ਮਈ ਤੋਂ ਹੋਣ ਵਾਲੇ ਆਈ. ਸੀ. ਸੀ. ਵਿਸਵ ਕੱਪ-2019 ਵਿਚ ਹਿੱਸਾ ਲੈਣ ਵਾਲੇ ਕ੍ਰਿਕਟ ਪ੍ਰਸ਼ੰਸਕਾਂ ਨੂੰ ਆਸਟਰੇਲੀਆ ਦੇ ਵਿਵਾਦਪੂਰਨ ਬੱਲੇਬਾਜ਼ਾਂ ਸਟੀਵ ਸਮਿਥ ਤੇ ਡੇਵਿਡ ਵਾਰਨਰ ਦੀ ਮੈਚਾਂ ਦੌਰਾਨ ਬੇਇੱਜ਼ਤੀ ਨਾ ਕਰਨ ਦੀ ਅਪੀਲ ਕੀਤੀ ਹੈ। ਸਮਿਥ ਤੇ ਵਾਰਨਰ ਦੋਵਾਂ ਨੂੰ ਹੀ ਪਿਛਲੇ ਸਾਲ ਬਾਲ ਟੈਂਪਰਿੰਗ ਮਾਮਲੇ ਵਿਚ ਦੋਸ਼ੀ ਪਾਏ ਜਾਣ ਲਈ ਇਕ-ਇਕ ਸਾਲ ਦਾ ਪਾਬੰਦੀ ਝੱਲਣੀ ਪਈ ਸੀ ਪਰ ਉਹ ਹੁਣ ਆਸਟਰੇਲੀਆ ਦੀ ਵਿਸ਼ਵ ਕੱਪ ਟੀਮ ਦਾ ਅਹਿਮ ਹਿੱਸਾ ਹੈ। ਮੋਇਨ ਨੇ ਕਿਹਾ ਕਿ ਉਹ ਨਹੀਂ ਚਾਹੁੰਦਾ ਕਿ ਪਿਛਲੇ ਵਿਵਾਦ ਕਾਰਨ ਦੋਵੇਂ ਖਿਡਾਰੀਆਂ ਵਿਰੁੱਧ ਪ੍ਰਸ਼ੰਸਕ ਸਟੇਡੀਅਮ ਵਿਚ ਕਿਸੇ ਤਰ੍ਹਾਂ ਦੀਆਂ ਮਾੜੀਆਂ ਟਿੱਪਣੀਆਂ ਕਰਨ।

ਉਸ ਨੇ ਕਿਹਾ, ''ਮੈਂ ਉਮੀਦ ਕਰਦਾ ਹਾਂ ਕਿ ਵਿਸ਼ਵ ਕੱਪ ਦੌਰਨ ਦੋਵਾਂ ਨੂੰ ਵੱਧ ਪ੍ਰੇਸ਼ਾਨੀ ਨਹੀਂ ਹੋਵੇਗੀ। ਮੈਂ ਚਾਹੁੰਦਾ ਹਾਂ ਕਿ ਉਹ ਇਸ ਸੀਰੀਜ਼ ਦਾ ਮਜ਼ਾ ਲੈਣ। ਅਸੀਂ ਸਾਰੇ ਗਲਤੀਆਂ ਕਰਦੇ ਹਨ ਕਿਉਂਕਿ ਅਸੀਂ ਇਨਸਾਨ ਹਨ ਤੇ ਸਾਡੀਆਂ ਵੀ ਭਾਵਨਾਵਾਂ ਹੁੰਦੀਆਂ ਹਨ। ਮੈਂ ਜਾਣਦਾ ਹਾਂ ਕਿ ਅੰਦਰ ਤੋਂ ਉਹ ਦੋਵੇਂ ਚੰਗੇ ਇਨਸਾਨ ਹਨ, ਇਸ ਲਈ ਮੈਂ ਚਾਹੁੰਦਾ ਹਾਂ ਕਿ ਉਨ੍ਹਾਂ ਦੇ ਨਾਲ ਪ੍ਰਸ਼ੰਸਕ ਚੰਗਾ ਵਰਤਾਓ ਕਰਨ। ਮੈਂ ਚਾਹੁੰਦਾ ਹਾਂ ਕਿ ਸਿਰਫ ਕ੍ਰਿਕਟ ਦੀ ਹੀ ਗੱਲ ਹੋਵੇ।''