ਜੋਕੋਵਿਚ ਨੇ ਜਿੱਤਿਆ ਚੌਥਾ ਵਿੰਬਲਡਨ ਖਿਤਾਬ, ਫਾਈਨਲ ''ਚ ਐਂਡਰਸਨ ਨੂੰ ਹਰਾਇਆ

07/15/2018 10:01:06 PM

ਲੰਡਨ— ਸਰਬੀਆ ਦੇ ਨੋਵਾਕ ਜੋਕੋਵਿਚ ਨੇ ਫਾਈਨਲ 'ਚ ਦੱਖਣੀ ਅਫਰੀਕਾ ਦੇ ਕੇਵਿਨ ਐਂਡਰਸਨ ਨੂੰ ਹਰਾ ਕੇ ਕਰੀਅਰ ਦਾ ਚੌਥਾ ਵਿੰਬਲਡਨ ਖਿਤਾਬ ਆਪਣੇ ਨਾਂ ਕੀਤਾ। ਜੋਕੋਵਿਚ ਨੇ ਐਂਡਰਸਨ ਨੂੰ 6-2, 6-2, 7-6 ਨਾਲ ਹਰਾਇਆ।
ਜੋਕੋਵਿਚ ਨੇ ਸੈਮੀਫਾਈਨਲ 'ਚ ਦੁਨੀਆ ਦੇ ਨੰਬਰ ਇਕ ਖਿਡਾਰੀ ਰਾਫੇਲ ਨਡਾਲ ਨੂੰ ਹਰਾਇਆ ਸੀ। ਉਸ ਨੇ 5 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚੱਲੇ ਮੁਕਾਬਲੇ 'ਚ ਨਡਾਲ ਨੂੰ 6-4, 3-6, 7-6, 3-6, 10-8 ਨਾਲ ਹਰਾਇਆ। ਦੂਜੇ ਪਾਸੇ ਐਂਡਰਸਨ ਅਮਰੀਕਾ ਦੇ ਜਾਨ ਇਸਨਰ ਨੂੰ 7-6 (8-6), 6-7 (5-7), 6-7 (9-11), 6-4, 26-24 ਨਾਲ ਹਰਾ ਕੇ ਵਿੰਬਲਡਨ ਦੇ ਫਾਈਨਲ 'ਚ ਪਹੁੰਚਿਆ ਸੀ।