ਜੋਕੋਵਿਚ, ਓਸਾਕਾ ਨੂੰ ਅਮਰੀਕੀ ਓਪਨ 'ਚ ਚੋਟੀ ਦਾ ਦਰਜਾ ਪ੍ਰਾਪਤ

08/22/2019 12:34:46 PM

ਸਪੋਰਸਟ ਡੈਸਕ— ਦੁਨੀਆ ਦੇ ਨੰਬਰ ਇਕ ਖਿਡਾਰੀ ਅਤੇ ਪਿਛਲੇ ਚੈਪੀਅਨ ਨੋਵਾਕ ਜੋਕੋਵਿਚ ਅਤੇ ਨਾਓਮੀ ਓਸਾਕਾ ਨੂੰ ਬੁੱਧਵਾਰ ਤੋਂ ਸ਼ੁਰੂ ਹੋ ਰਹੇ ਅਮਰੀਕੀ ਓਪਨ 'ਚ ਚੋਟੀ ਦਾ ਦਰਜਾ ਦਿੱਤਾ ਗਿਆ ਹੈ। ਜੋਕੋਵਿਚ ਦੀਆਂ ਨਜ਼ਰਾਂ ਆਪਣੇ 17ਵੇਂ ਗਰੈਂਡਸਲੈਮ ਸਿੰਗਲ ਖਿਤਾਬ 'ਤੇ ਹੋਵੇਗੀ। ਸਪੇਨ ਦੇ ਰਾਫੇਲ ਨਡਾਲ ਨੂੰ ਦੂਜਾ ਦਰਜਾ ਦਿੱਤਾ ਗਿਆ ਹੈ। ਸਾਬਕ ਨੰਬਰ ਇਕ ਖਿਡਾਰੀ ਰੋਜਰ ਫੇਡਰਰ ਨੂੰ ਤੀਜਾ ਦਰਜਾ ਮਿਲਿਆ ਹੈ ਜਿਨ੍ਹਾਂ ਦੀ ਨਜ਼ਰ 21ਵੇਂ ਗਰੈਂਡਸਲੈਮ 'ਤੇ ਹੋਵੇਗੀ।

ਮਹਿਲਾ ਅਤੇ ਪੁਰਸ਼ ਸਿੰਗਲ ਵਰਗ ਦੇ ਡ੍ਰਾ ਵੀਰਵਾਰ ਨੂੰ ਕੱਢੇ ਗਏ। ਮਹਿਲਾ ਵਰਗ 'ਚ ਓਸਾਕਾ ਨੂੰ ਟਾਪ ਅਤੇ ਸੇਰੇਨਾ ਵਿਲੀਅਮਸ ਨੂੰ ਅੱਠਵੀਂ ਦਰਜਾ ਮਿਲਿਆ ਹੈ। ਓਸਾਕਾ ਨੇ ਸੇਰੇਨਾ ਨੂੰ ਹਰਾ ਕੇ ਪਿਛਲੇ ਸਾਲ ਖਿਤਾਬ ਜਿੱਤਿਆ ਸੀ। ਆਸਟਰੇਲੀਆ ਦੀ ਏਸ਼ਲੇ ਬਾਰਟੀ ਨੂੰ ਦੂਜੀ ਅਤੇ ਰੋਮਾਨੀਆ ਦੀ ਸਿਮੋਨਾ ਹਾਲੇਪ ਨੂੰ ਚੌਥਾ ਦਰਜਾ ਮਿਲਿਆ ਹੈ।