ਜੋਕੋਵਿਚ ਨੇ ਚੌਥੇ ਵਿੰਬਲਡਨ ਖਿਤਾਬ ਦੀ ਜਿੱਤ ਦਾ ਜਸ਼ਨ ਘਾਹ ਖਾ ਕੇ ਮਨਾਇਆ

07/16/2018 12:43:47 AM

ਲੰਡਨ : ਨੋਵਾਕ ਜੋਕੋਵਿਚ ਨੇ ਅੱਜ ਚੌਥੇ ਵਿੰਬਲਡਨ ਗ੍ਰੈਂਡਸਲੈਮ ਦਾ ਜਸ਼ਨ ਸੈਂਟਰ ਕੋਰਟ ਦਾ ਘਾਹ ਖਾ ਕੇ ਮਨਾਇਆ। ਸਰਬੀਆਈ ਖਿਡਾਰੀ ਜੋਕੋਵਿਚ ਨੇ ਕੇਵਿਨ ਐਂਡਰਸਨ ਨੂੰ 6-2, 6-2, 7-6 ਨਾਲ ਹਰਾ ਕੇ ਚੌਥਾ ਖਿਤਾਬ ਆਪਣੇ ਨਾਂ ਕੀਤਾ। ਇਸ ਤੋਂ ਪਹਿਲਾਂ ਉਹ 2011, 2014, ਅਤੇ 2015 'ਚ ਵੀ ਟਰਾਫੀ ਜਿੱਤ ਚੁੱਕੇ ਹਨ। ਉਨ੍ਹਾਂ ਨੇ ਖਿਤਾਬੀ ਜਿੱਤਣ ਦੇ ਬਾਅਦ ਕਿਹਾ, ਇਹ ਘਾਹ ਸੱਚ-ਮੁੱਚ ਕਾਫੀ ਸੁਆਦ ਹੈ। ਮੈਂ ਇਸ ਸਾਲ ਜਸ਼ਨ ਮਨਾਉਣ ਲਈ ਪਿਛਲੀ ਵਾਰ ਨਾਲੋਂ ਜ਼ਿਆਦਾ ਘਾਹ ਖਾਦੀ ਹੈ। ਜੋਕੋਵਿਚ ਦੇ ਸੈਂਟਰ ਕੋਰਟ ਤੋਂ ਘਾਟ ਮੁੰਹ 'ਚ ਪਾਉਣਾ ਤਦ ਤੋਂ ਰਵਾਇਤ ਬਣ ਗਈ ਹੈ ਜਦੋਂ ਉਨ੍ਹਾਂ ਨੇ 2011 ਫਾਈਨਲ 'ਚ ਰਾਫੇਲ ਨੂੰ ਹਰਾ ਕੇ ਸਭ ਤੋਂ ਪਹਿਲਾਂ ਅਜਿਹਾ ਕੀਤਾ ਸੀ।