ਜੋਕੋਵਿਚ ਸੈਮੀਫਾਈਨਲ ''ਚ ਪਹੁੰਚੇ, ਫੈਡਰਰ ਨਾਲ ਹੋਵੇਗਾ ਸਾਹਮਣਾ

01/28/2020 7:17:05 PM

ਮੈਲਬੋਰਨ— ਪਿਛਲਾ ਚੈਂਪੀਅਨ ਨੋਵਾਕ ਜੋਕੋਵਿਚ ਨੇ ਆਸਟਰੇਲੀਆ ਓਪਨ ਦੇ ਕੁਆਰਟਰ ਫਾਈਨਲ 'ਚ ਮੰਗਲਵਾਰ ਨੂੰ ਇੱਥੇ ਕੈਨੇਡਾ ਦੇ ਮਿਲੋਸ ਰਾਓਨਿਚ ਨੂੰ ਹਰਾ ਕੇ ਆਖਰੀ ਚਾਰ 'ਚ ਜਗ੍ਹਾ ਪੱਕੀ ਕੀਤੀ, ਜਿੱਥੇ ਉਸਦਾ ਸਾਹਮਣਾ ਰੋਜਰ ਫੈਡਰਰ ਨਾਲ ਹੋਵੇਗਾ। ਵਿਸ਼ਵ ਰੈਂਕਿੰਗ 'ਚ ਦੂਜੇ ਸਥਾਨ 'ਤੇ ਕਬਜ਼ਾ ਸਰਬੀਆ ਦੇ ਇਸ ਖਿਡਾਰੀ ਨੂੰ ਵੱਡੀ ਸਰਵਿਸ ਕਰਨ ਦੇ ਲਈ ਜਾਣੇ ਜਾਂਦੇ ਰਾਓਨਿਚ ਨੂੰ 6-4, 6-3, 7-6 ਨਾਲ ਹਰਾ ਕੇ ਆਪਣੇ 8ਵੇਂ ਆਸਟਰੇਲੀਆਈ ਓਪਨ ਤੇ 17ਵੇਂ ਗ੍ਰੈਂਡ ਸਲੈਮ ਵੱਲ ਕਦਮ ਵਧਾਇਆ। ਫਾਈਨਲ 'ਚ ਪਹੁੰਚਣ ਦੇ ਲਈ ਉਸ ਨੂੰ 38 ਸਾਲ ਦੇ ਫੈਡਰਰ ਦੀ ਚੁਣੌਤੀ ਦਾ ਸਾਹਮਣਾ ਕਰਨਾ ਹੋਵੇਗਾ।
ਆਸਟਰੇਲੀਆ ਓਪਨ ਦੇ ਪਿਛਲੇ 14 ਸੈਸ਼ਨ 'ਚ ਇਨ੍ਹਾਂ ਦੋਵਾਂ ਖਿਡਾਰੀਆਂ ਨੇ 12 ਬਾਰ ਖਿਤਾਬ ਸਾਂਝਾ ਕੀਤਾ ਹੈ। ਦੋਵਾਂ ਦੇ ਵਿਚ ਹੁਣ ਤਕ 49 ਮੁਕਾਬਲੇ ਖੇਡੇ ਗਏ ਹਨ ਜਿੱਥੇ ਸਰਬੀਆ ਦੇ ਖਿਡਾਰੀ ਨੇ 26 'ਚ ਜਿੱਤ ਦਰਜ ਕੀਤੀ ਹੈ ਜਦਕਿ ਸਵਿਟਜ਼ਰਲੈਂਡ ਦੇ ਫੈਡਰਰ ਨੇ 23 ਮੁਕਾਬਲੇ ਜਿੱਤੇ ਹਨ।

Gurdeep Singh

This news is Content Editor Gurdeep Singh