ਜੋਕੋਵਿਚ ਤੇ ਨਡਾਲ ਨੇ ਕੁਆਟਰਫਾਈਨਲ 'ਚ ਪੱਕੀ ਕੀਤੀ ਜਗ੍ਹਾ

07/09/2019 11:01:35 AM

ਸਪੋਰਟਸ ਡੈਸਕ— ਨੋਵਾਕ ਜੋਕੋਵਿਚ, ਰਾਫੇਲ ਨਡਾਲ ਨੇ ਸੋਮਵਾਰ ਨੂੰ ਇੱਥੇ ਸਿੱਧੇ ਸੈਟਾਂ 'ਚ ਸੌਖੀ ਜਿੱਤ ਦਰਜ ਕਰਕੇ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਕੁਆਟਰ ਫਾਈਨਲ 'ਚ ਦਾਖਲ ਕੀਤਾ ਮੌਜੂਦਾ ਚੈਂਪੀਅਨ ਜੋਕੋਵਿਚ ਨੇ ਫ਼ਰਾਂਸ ਦੇ ਯੁਗਾਂ ਹਮਬਰਟ ਨੂੰ 6-3, 6-2, 6-3 ਨਾਲ ਹਰਾ ਕੇ ਵਿੰਬਲਡਨ 'ਚ 11ਵੀਂ ਤੇ ਗਰੈਂਡਸਲੈਮ ਟੂਰਨਾਮੈਂਟ 'ਚ 45ਵੀਂ ਵਾਰ ਕੁਆਟਰ ਫਾਈਨਲ 'ਚ ਦਾਖਲ ਕੀਤਾ। ਸੈਮੀਫਾਈਨਲ 'ਚ ਜਗ੍ਹਾ ਬਣਾਉਣ ਲਈ ਉਨ੍ਹਾਂ ਨੂੰ ਡੇਵਿਡ ਗੋਫਿਨ ਦਾ ਸਾਹਮਣਾ ਕਰਨਾ ਹੋਵੇਗਾ।



ਵਿੰਬਲਡਨ 'ਚ 2008 ਅਤੇ 2010 ਦੇ ਚੈਂਪੀਅਨ ਨਡਾਲ ਨੇ ਪੁਰਤਗਾਲ ਦੇ ਜੋਓ ਸੋਸਾ ਨੂੰ 6-2, 6-2, 6-2 ਨਾਲ ਹਰਾ ਕੇ ਸੱਤਵੀਂ ਵਾਰ ਇਸ ਟੂਰਨਾਮੈਂਟ ਦੇ ਆਖਰੀ ਅੱਠ 'ਚ ਦਾਖਲ ਕੀਤਾ। ਤੀਜਾ ਦਰਜਾ ਪ੍ਰਾਪਤ ਨਡਾਲ ਨੂੰ ਸੈਮੀਫਾਈਨਲ 'ਚ ਜਗ੍ਹਾ ਬਣਾਉਣ ਲਈ ਸੈਮ ਕਵੇਰੀ ਨਾਲ ਭਿੜਣਗੇ ਜਿਨ੍ਹਾਂ ਨੇ ਅਮਰੀਕਾ ਦੇ ਟੈਨਿਸ ਸੈਂਡਗਰੇਨ ਨੂੰ 6-4, 6-7  (7/9),7-6 (7/3),7-6 (7/5) ਨਾਲ ਹਰਾਇਆ।