ਕੋਲਕਾਤਾ ਟੀਮ ਵਲੋਂ ਦਿਨੇਸ਼ ਕਾਰਤਿਕ ਨੇ ਸਰਵਸ੍ਰੇਸ਼ਠ ਪਾਰੀ ਖੇਡ ਬਣਾਏ ਰਿਕਾਰਡ

04/25/2019 11:19:22 PM

ਜਲੰਧਰ— ਕੋਲਕਾਤਾ ਨਾਈਟ ਰਾਈਡਰਜ਼ ਤੇ ਰਾਜਸਥਾਨ ਰਾਇਲਜ਼ ਵਿਚਾਲੇ ਆਈ. ਪੀ. ਐੱਲ. ਸੀਜ਼ਨ-12 ਦਾ 43ਵਾਂ ਮੁਕਾਬਲਾ ਈਡਨ ਗਾਰਡਨ ਮੈਦਾਨ 'ਚ ਖੇਡਿਆ ਗਿਆ। ਜਿਸ 'ਚ ਦਿਨੇਸ਼ ਕਾਰਤਿਕ ਨੇ ਆਈ. ਪੀ. ਐੱਲ. ਦੀ ਸਰਵਸ੍ਰੇਸ਼ਠ ਪਾਰੀ ਖੇਡੀ। ਕਾਰਤਿਕ ਨੇ 50 ਗੇਂਦਾਂ 'ਚ 7 ਚੌਕਿਆਂ ਤੇ 9 ਛੱਕਿਆਂ ਦੀ ਮਦਦ ਨਾਲ 97 ਦੌੜਾਂ ਬਣਾਈਆਂ। ਕਾਰਤਿਕ ਭਾਵੇਂ ਹੀ ਸੈਂਕੜੇ ਤੋਂ ਖੁੰਝ ਗਏ ਪਰ ਉਨ੍ਹਾ ਨੇ ਲੰਮੇ-ਲੰਮੇ ਛੱਕੇ ਲਗਾ ਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਦੌਰਾਨ ਕਾਰਤਿਕ ਦਾ ਇਕ ਖਤਰਨਾਕ ਸ਼ਾਟ ਵੀ ਚਰਚਾ 'ਚ ਰਿਹਾ।


ਕੇ. ਕੇ. ਆਰ. ਦੇ ਲਈ ਸਭ ਤੋਂ ਜ਼ਿਆਦਾ ਸਕੋਰ
158 ਬ੍ਰੈਂਡਨ ਮੈਕੁਲਮ ਬਨਾਮ ਆਰ. ਸੀ. ਬੀ. (ਬੈਂਗਲੁਰੂ) 2008
97 ਦਿਨੇਸ਼ ਕਾਰਤਿਕ ਬਨਾਮ ਆਰ. ਆਰ. (ਕੋਲਕਾਤਾ) 2019
94 ਮਨੀਸ਼ ਪਾਂਡੇ ਬਨਾਮ ਕਿੰਗਜ਼ ਇਲੈਵਨ ਪੰਜਾਬ (ਬੈਂਗਲੁਰੂ) 2014
93 ਕ੍ਰਿਸ ਲਿਨ ਬਨਾਮ ਗੁਜਰਾਤ ਲਾਇੰਸ (ਰਾਜਕੋਟ) 2017
93 ਗੌਤਮ ਗੰਭੀਰ ਬਨਾਮ ਆਰ. ਸੀ. ਬੀ. (ਕੋਲਕਾਤਾ) 2012
ਸ਼ਾਨਦਾਰ ਪਾਰੀ ਤੋਂ ਬਾਅਦ ਬੋਲੇ ਦਿਨੇਸ਼ ਕਾਰਤਿਕ


ਮੈਨੂੰ ਨਹੀਂ ਪਤਾ ਸੀ ਕਿ ਇਹ ਮੇਰਾ ਸਰਵਸ੍ਰੇਸ਼ਠ ਸਕੋਰ ਹੈ। ਟੀਮ ਦੇ ਲਈ ਯੋਗਦਾਨ ਦੇਣਾ ਵਧੀਆ ਲੱਗਦਾ ਹੈ। ਮੈਨੂੰ ਲੱਗਿਆ ਕਿ ਵਧੀਆ ਫਾਰਮ 'ਚ ਚੱਲ ਰਹੇ ਬੱਲੇਬਾਜ਼ਾਂ ਨੂੰ ਜ਼ਿਆਦਾ ਗੇਂਦਾਂ 'ਤੇ ਬੱਲੇਬਾਜ਼ੀ ਕਰਨੀ ਚਾਹੀਦੀ। ਇਕ ਕੈਪਟਨ ਦੇ ਰੂਪ 'ਚ ਇਹ ਮਹੱਤਵਪੂਰਨ ਹੈ ਕਿ ਸਾਨੂੰ ਸਖਤ ਹਾਲਾਤ 'ਚ ਕਦਮ ਰੱਖਣਾ ਚਾਹੀਦਾ ਹੈ। ਸਾਨੂੰ ਇਸ ਚੀਜ਼ ਨਾਲ ਲੜਨਾ ਹੋਵੇਗਾ ਕਿ ਜੋ ਸਾਨੂੰ ਮਿਲਿਆ ਹੈ, ਜੋ ਰਵੇਈਆ ਸਾਡੇ ਕੋਲ ਹੋਣਾ ਚਾਹੀਦਾ।

Gurdeep Singh

This news is Content Editor Gurdeep Singh