ਦੀਕਸ਼ਾ ਪਹਿਲੇ ਦਿਨ ਸਾਂਝੇ 17ਵੇਂ ਸਥਾਨ ''ਤੇ

03/16/2019 10:59:24 AM

ਕੇਪਟਾਊਨ— ਭਾਰਤੀ ਗੋਲਫਰ ਦੀਕਸ਼ਾ ਡਾਗਰ ਨੇ ਇਨਵੇਸਟੇਕ ਦੱਖਣੀ ਅਫਰੀਕੀ ਮਹਿਲਾ ਗੋਲਫ ਓਪਨ ਟੂਰਨਾਮੈਂਟ ਦੇ ਪਹਿਲੇ ਦਿਨ ਦੋ ਓਵਰ 74 ਦਾ ਕਾਰਡ ਖੇਡਿਆ ਜਿਸ ਨਾਲ ਉਹ ਸਾਂਝੇ ਤੌਰ 'ਤੇ 17ਵੇਂ ਸਥਾਨ 'ਤੇ ਚਲ ਰਹੀ ਹੈ। ਚਾਰ ਭਾਰਤੀ ਗੋਲਫਰ ਇਸ ਟੂਰਨਾਮੈਂਟ 'ਚ ਹਿੱਸਾ ਲੈ ਰਹੀਆਂ ਹਨ ਜਿਸ 'ਚੋਂ ਸਿਰਫ ਦੋ ਹੀ ਸਬ ਪਾਰ ਦਾ ਕਾਰਡ ਖੇਡ ਸਕੀਆਂ। ਮਿਲੀ ਸਰੋਹਾ ਨੇ 77 ਦਾ ਕਾਰਡ ਖੇਡਿਆ ਅਤੇ ਉਹ ਸੰਭਾਵੀ ਕਟ ਲਾਈਨ ਤੋਂ ਅੰਦਰ ਦਿਸ ਰਹੀ ਸੀ। ਜਦਕਿ ਆਸਥਾ ਮਦਾਨ ਅਤੇ ਤਵੇਸਾ ਮਲਿਕ ਨੇ ਸਮਾਨ 81-81 ਦੇ ਕਾਰਡ ਖੇਡੇ।

Tarsem Singh

This news is Content Editor Tarsem Singh