ਚੇਨਈ ਨੂੰ ਜਿੱਤ ਦਿਵਾਉਣ ਵਾਲੇ ਵਾਟਸਨ ''ਤੇ ਸਹਿਵਾਗ ਦਾ ਤੰਜ, ਕਿਹਾ- ਆਖ਼ਿਰਕਾਰ ਡੀਜ਼ਲ ਇੰਜਣ ਚੱਲ ਹੀ ਪਿਆ

10/06/2020 1:08:12 AM

ਸਪੋਰਟਸ ਡੈਸਕ : ਸਾਬਕਾ ਭਾਰਤੀ ਬੱਲੇਬਾਜ਼ ਵੀਰੇਂਦਰ ਸਹਿਵਾਗ ਨੇ ਸਨਰਾਈਜ਼ਰਸ ਹੈਦਰਾਬਾਦ ਖ਼ਿਲਾਫ਼ ਹਾਰਨ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਨੂੰ ਹਰਾਇਆ ਸੀ। ਹੁਣ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ 10 ਵਿਕਟ ਨਾਲ ਜਿੱਤ ਹਾਸਲ ਕਰਨ ਤੋਂ ਬਾਅਦ ਸਹਿਵਾਗ ਇੱਕ ਵਾਰ ਫਿਰ ਚੇਨਈ 'ਤੇ ਬੋਲਦੇ ਹੋਏ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਨੇ ਚੇਨਈ ਦੇ ਓਪਨਰ ਸ਼ੇਨ ਵਾਟਸਨ ਦੀ ਪਾਰੀ 'ਤੇ ਤੰਜ ਕੱਸਦੇ ਹੋਏ ਕਿਹਾ, ਆਖ਼ਿਰਕਾਰ ਡੀਜ਼ਲ ਇੰਜਣ ਚੱਲ ਹੀ ਪਿਆ।

ਸਹਿਵਾਗ ਨੇ ਆਪਣੇ ਫੇਸਬੁੱਕ ਹੈਂਡਲ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ਉਂਝ ਜਿਸ ਚੀਜ ਨੂੰ 19 ਸਤੰਬਰ ਤੋਂ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਉਹ ਡੀਜ਼ਲ ਇੰਜਣ ਵਾਟਸਨ ਆਖ਼ਿਰਕਾਰ ਸ਼ੁਰੂ ਹੋ ਗਿਆ। ਉਹ ਅਤੇ ਸਾਂਭਾ (ਫਾਫ ਡੁ ਪਲੇਸਿਸ) ਇਕੱਠੇ ਆਏ ਅਤੇ ਸਟੇਡੀਅਮ ਦੇ ਟੂਰ 'ਚ ਹਰ ਥਾਂ ਗੇਂਦ ਨੂੰ ਹਿੱਟ ਕੀਤਾ ਅਤੇ ਪੰਜਾਬੀ ਮੁੰਡਿਆਂ ਤੋਂ ਜਿੱਤ ਖੋਹ ਲੈ ਗਏ।

ਇਸ ਦੇ ਨਾਲ ਹੀ ਸਹਿਵਾਗ ਨੇ ਅੱਗੇ ਕਿਹਾ, ਮੈਚ ਦਾ ਟਰਨਿੰਗ ਪੁਆਇੰਟ ਮੇਰੇ ਲਈ 18ਵਾਂ ਓਵਰ ਸੀ ਜਿੱਥੇ ਗੱਬਰ ਐੱਮ.ਐੱਸ. ਧੋਨੀ ਦੀ ਕਪਤਾਨੀ, ਜੱਡੂ (ਰਵਿੰਦਰ ਜਡੇਜਾ) ਦੀ ਫੀਲਡਿੰਗ ਅਤੇ ਸ਼ਾਰਦੁਲ ਦੀ ਬਾਲਿੰਗ ਨੇ ਰਫ਼ਤਾਰ ਨੂੰ ਸ਼ਿਫਟ ਕਰ ਦਿੱਤਾ। 

ਜ਼ਿਕਰਯੋਗ ਹੈ ਕਿ ਕਿੰਗਜ਼ ਇਲੈਵਨ ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੂੰ 164 ਦੌੜਾਂ ਦਾ ਟੀਚਾ ਦਿੱਤਾ। ਇਸ ਦੇ ਜਵਾਬ 'ਚ ਵਾਟਸਨ (83) ਅਤੇ ਡੁ ਪਲੇਸਿਸ (87) ਦੀ ਜੋੜੀ ਨੇ ਬਿਨਾਂ ਸਾਂਝੇਦਾਰੀ ਤੋੜਦੇ ਹੋਏ ਮੈਚ ਜਿੱਤਣ 'ਚ ਕਾਮਯਾਬ ਰਹੇ।

Inder Prajapati

This news is Content Editor Inder Prajapati