ਮਾਰਾਡੋਨਾ ਨੂੰ ਬੀਮਾਰੀ ਤੋਂ ਠੀਕ ਹੋਣ ਲਈ ਸਮਾਂ ਅਤੇ ਪਰਿਵਾਰ ਦੇ ਸਹਿਯੋਗ ਦੀ ਜ਼ਰੂਰਤ : ਡਾਕਟਰ

11/11/2020 2:39:58 PM

ਬਿਊਨਸ ਆਇਰਸ (ਭਾਸ਼ਾ) : ਡਿਏਗੋ ਮਾਰਾਡੋਨਾ ਦੇ ਮਨੋਚਕਿਤਸਕ ਡਿਏਗੋ ਡਿਆਜ ਨੇ ਕਿਹਾ ਕਿ ਅਰਜਨਟੀਨਾ ਦਾ ਇਹ ਮਹਾਨ ਫੁੱਟਬਾਲਰ ਸਰਜਰੀ ਦੇ ਬਾਅਦ ਨਿੱਜੀ ਕਲੀਨਿਕ ਵਿਚ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ।

ਨਵਰ ਫਾਈਬਰਸ (nerve fibers) ਨਾਲ ਜੁੜੀ ਪਰੇਸ਼ਾਨੀ ਝੱਲ ਰਹੇ ਮਾਰਾਡੋਨਾ ਦਾ ਪਿਛਲੇ ਹਫ਼ਤੇ ਆਪਰੇਸ਼ਨ ਹੋਇਆ ਸੀ। ਉਨ੍ਹਾਂ ਦੇ  ਡਾਕਟਰ ਨੇ ਕਿਹਾ ਕਿ ਇਹ ਸਮੱਸਿਆ ਇਕ ਦੁਰਘਟਨਾ ਕਾਰਨ ਆਈ ਜੋ ਮਾਰਾਡੋਨਾ ਨੂੰ ਯਾਦ ਨਹੀਂ। ਡਿਆਜ ਨੇ ਕਿਹਾ ਕਿ 1986 ਵਿਸ਼ਵ ਕੱਪ ਚੈਂਪੀਅਨ ਖਿਡਾਰੀ ਨੂੰ ਡਾਕਟਰ, ਥੈਰੇਪੀ ਅਤੇ ਪਰਿਵਾਰ ਦੇ ਸਹਿਯੋਗ ਦੀ ਜ਼ਰੂਰਤ ਹੈ। ਉਨ੍ਹਾਂ ਦੇ ਨਿੱਜੀ ਡਾਕਟਰ ਨੇ ਕਿਹਾ ਕਿ ਇਕ ਸਮਾਂ ਨਸ਼ੇ ਦੇ ਆਦੀ ਰਹੇ ਮਾਰਾਡੋਨਾ ਨੇ ਅਲਕੋਹਲ ਦਾ ਸੇਵਨ ਘੱਟ ਕਰ ਦਿੱਤਾ ਹੈ ਪਰ ਥੋੜ੍ਹੀ ਮਾਤਰਾ ਵੀ ਉਨ੍ਹਾਂ ਦੇ ਲਈ ਕਾਫ਼ੀ ਹਾਨੀਕਾਰਕ ਹੈ।

cherry

This news is Content Editor cherry