ਸੁਪਨੇ ''ਚ ਵੀ ਨਹੀਂ ਸੋਚਿਆ ਸੀ ਕਿ ਪ੍ਰਮਾਤਮਾ ਮੇਰੇ ''ਤੇ ਇੰਨਾ ਮਿਹਰਬਾਨ ਹੋਵੇਗਾ

08/20/2019 3:28:39 AM

ਕੂਲਿਜ (ਏਂਟੀਗਾ)— ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼ਾਂ ਵਿਚ ਸ਼ਾਮਲ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕੌਮਾਂਤਰੀ ਕ੍ਰਿਕਟ ਵਿਚ 11 ਸਾਲ ਪੂਰੇ ਕਰਨ 'ਤੇ ਕਿਹਾ ਕਿ ਉਸ ਨੂੰ ਇਸ ਦੀ ਉਮੀਦ ਨਹੀਂ ਸੀ।  ਕੋਹਲੀ ਨੇ 2008 ਵਿਚ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਕੀਤੀ। ਉਸ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਭਾਵਨਾਵਾਂ ਨੂੰ ਜ਼ਾਹਿਰ ਕੀਤਾ। ਉਸ ਨੇ 18 ਅਗਸਤ 2008 ਨੂੰ ਸ਼੍ਰੀਲੰਕਾ ਵਿਰੁੱਧ ਦਾਂਬੁਲਾ ਵਿਚ ਵਨ ਡੇ ਦੇ ਰੂਪ ਵਿਚ ਆਪਣਾ ਪਹਿਲਾ ਕੌਮਾਂਤਰੀ ਮੈਚ ਖੇਡਿਆ ਸੀ।
ਕੋਹਲੀ ਨੇ ਟਵਿਟਰ 'ਤੇ ਦੋ ਤਸਵੀਰਾਂ ਨੂੰ ਸਾਂਝਾ ਕੀਤਾ। ਉਸ ਨੇ ਨਾਲ ਹੀ ਲਿਖਿਆ, ''ਇਸ ਦਿਨ 2008 ਵਿਚ ਇਕ ਨੌਜਵਾਨ ਦੇ ਰੂਪ ਵਿਚ ਮੈਂ ਸ਼ੁਰੂਆਤ ਕਰਨ ਤੋਂ ਲੈ ਕੇ 11 ਸਾਲ ਦਾ ਸਫਰ ਪੂਰਾ ਕਰਨ ਤਕ, ਮੈਂ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਪ੍ਰਮਾਤਮਾ ਮੇਰੇ 'ਤੇ ਇੰਨਾ ਮਿਹਰਬਾਨ ਹੋਵੇਗਾ। ਤੁਹਾਨੂੰ ਸਾਰਿਆਂ ਨੂੰ ਆਪਣੇ ਸੁਪਨਿਆਂ ਨੂੰ ਸੱਚ ਕਰਨ ਤੇ ਸਹੀ ਰਸਤੇ ਵਿਚ ਅੱਗੇ ਵਧਣ ਦੀ ਸ਼ਕਤੀ ਮਿਲੇ। ਸਦਾ ਧੰਨਵਾਦੀ।''
ਕੋਹਲੀ ਨੇ ਜਿਹੜੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਉਨ੍ਹਾਂ 'ਚ ਪਹਿਲੀ ਸ਼੍ਰੀਲੰਕਾ ਵਿਰੁੱਧ ਡੈਬਿਊ ਮੈਚ ਦੀ ਹੈ, ਜਦਕਿ ਦੂਜੀ ਏਂਟੀਗਾ 'ਚ ਉਸ ਦੇ ਹੋਟਲ ਦੇ ਕਮਰੇ ਦੀ ਹੈ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਇਸ ਸਮੇਂ ਵੈਸਟਇੰਡੀਜ਼ ਦੇ ਦੌਰ 'ਤੇ ਹੈ।

Gurdeep Singh

This news is Content Editor Gurdeep Singh