ਏਲੀਟ ਕਲੱਬ ''ਚ ਪਹੁੰਚੇ ਡਿਡਿਅਰ ਡੀਸ਼ੈਂਪਸ

07/16/2018 12:12:08 AM

ਮਾਸਕੋ : ਫ੍ਰਾਂਸ ਦੇ ਡਿਡਿਅਰ ਡੀਸ਼ੈਂਪਸ ਉਨ੍ਹਾਂ ਖਿਡਾਰੀਆਂ ਦੇ ਏਲੀਟ ਕਲੱਬ 'ਚ ਸ਼ੁਮਾਰ ਹੋ ਗਏ ਹਨ ਜਿਨ੍ਹਾਂ ਨੇ ਖਿਡਾਰੀ ਅਤੇ ਕੋਚ ਦੇ ਰੂਪ 'ਚ ਵਿਸ਼ਵ ਕੱਪ ਖਿਤਾਬ ਜਿੱਤਿਆ ਹੋਵੇ। ਡੀਸ਼ੈਂਪਸ ਉਸ ਟੀਮ ਦੇ ਮੈਂਬਰ ਸਨ ਜਿਸ ਨੇ 1998 'ਚ ਆਪਣੀ ਮੇਜ਼ਬਾਨੀ 'ਚ ਵਿਸ਼ਵ ਕੱਪ ਜਿੱਤਿਆ ਸੀ। ਡੀਸ਼ੈਂਪਸ ਹੁਣ ਫ੍ਰਾਂਸ ਟੀਮ ਦੇ ਕੋਚ ਹਨ ਜਿਸ ਨੇ ਕ੍ਰੋਏਸ਼ੀਆ ਨੂੰ 4-2 ਨਾਲ ਹਰਾ ਕੇ ਵਿਸ਼ਵ ਕੱਪ ਜਿੱਤਿਆ ਹੈ। ਇਸ ਤੋਂ ਪਹਿਲਾਂ ਖਿਡਾਰੀ ਅਤੇ ਕੋਚ ਦੇ ਰੂਪ 'ਚ ਵਿਸ਼ਵ ਕੱਪ ਜਿੱਤਣ ਦੀ ਉਪਲੱਬਧੀ ਬ੍ਰਾਜ਼ੀਲ ਦੇ ਮਾਰਿਓ ਜਗਾਲੋ ਅਤੇ ਜਰਮਨੀ ਦੇ ਫ੍ਰੈਂਕ ਬੇਕਨਬਾਰ ਨੂੰ ਹੀ ਹਾਸਲ ਸੀ।