ਜੇਕਰ ਕੋਹਲੀ ਦੀ ਇਹ ਮੰਗ ਮੰਨੀ ਗਈ ਤਾਂ ਹਰਮਨਪ੍ਰੀਤ ਦੀ ਕਿਉਂ ਨਹੀਂ : ਇਡੁਲਜੀ

12/12/2018 12:53:42 PM

ਨਵੀਂ ਦਿੱਲੀ— ਭਾਰਤੀ ਮਹਿਲਾ ਕ੍ਰਿਕਟ ਟੀਮ 'ਚ ਜਦੋਂ ਤੋਂ ਰਮੇਸ਼ ਪਵਾਰ ਅਤੇ ਮਿਤਾਲੀ ਰਾਜ ਨੂੰ ਲੈ ਕੇ ਵਿਵਾਦ ਚਲ ਰਿਹਾ ਹੈ ਉਦੋਂ ਤੋਂ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਬੀ.ਸੀ.ਸੀ.ਆਈ. ਦੀ ਪ੍ਰਸ਼ਾਸਕਾਂ ਦੀ ਕਮੇਟੀ (ਸੀ.ਓ.ਏ.) ਦੀ ਮੈਂਬਰ ਡਾਇਨਾ ਇਡੁਲਜੀ ਨੇ ਮੰਗਲਵਾਰ ਨੂੰ ਇਹ ਕਹਿ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਕਿ ਵਿਰਾਟ ਕੋਹਲੀ ਦੇ ਕਹਿਣ 'ਤੇ ਅਨਿਲ ਕੁੰਬਲੇ ਨੂੰ ਕੋਚ ਦੇ ਅਹੁਦੇ ਤੋਂ ਹਟਾਇਆ ਗਿਆ ਸੀ ਜਦਕਿ ਰਵੀ ਸ਼ਾਸਤਰੀ ਨੂੰ ਕੋਹਲੀ ਦੀ ਸਿਫਾਰਸ਼ ਦੇ ਜ਼ਰੀਏ ਟੀਮ 'ਚ ਲਿਆਇਆ ਗਿਆ।

ਇਡੁਲਜੀ ਨੇ ਕਿਹਾ ਕਿ ਜੇਕਰ ਕੋਚ ਦੀ ਚੋਣ 'ਚ ਪੁਰਸ਼ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਪਸੰਦ ਦਾ ਖਿਆਲ ਰਖਿਆ ਜਾ ਸਕਦਾ ਹੈ ਸੀ.ਓ.ਏ. ਪ੍ਰਮੁੱਖ ਵਿਨੋਦ ਰਾਏ ਨੂੰ ਮਹਿਲਾ ਟੀ-20 ਦੀ ਕਪਤਾਨ ਹਰਮਨਪ੍ਰੀਤ ਕੌਰ ਦੀ ਪਸੰਦ ਦਾ ਵੀ ਖਿਆਲ ਰਖਣਾ ਚਾਹੀਦਾ ਹੈ ਜੋ ਰਮੇਸ਼ ਪਵਾਰ ਨੂੰ ਟੀਮ ਦਾ ਕੋਚ ਬਰਕਰਾਰ ਰਖਣਾ ਚਾਹੁੰਦੀ ਹੈ। ਵਿਵਾਦਾਂ ਦੇ ਬਾਅਦ ਪਵਾਰ ਦੇ ਟੀਮ ਤੋਂ ਹਟਣ ਦੇ ਬਾਅਦ ਮਹਿਲਾ ਟੀਮ ਫਿਲਹਾਲ ਬਿਨਾ ਕੋਚ ਦੇ ਹੈ। ਰਾਏ ਨੂੰ ਲਿਖੀ ਚਿੱਠੀ 'ਚ ਇਡੁਲਜੀ ਨੇ ਸੀ.ਓ.ਏ. ਪ੍ਰਮੁੱਖ ਅਤੇ ਬੀ.ਸੀ.ਸੀ.ਆਈ. ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਹੁਲ ਜੌਹਰੀ 'ਤੇ ਦੋਸ਼ ਲਾਇਆ ਹੈ ਕਿ ਪਿਛਲੇ ਸਾਲ ਜੁਲਾਈ 'ਚ ਨਿਯਮਾਂ ਨੂੰ ਛਿੱਕੇ ਟੰਗ ਰਵੀ ਸ਼ਾਸਤਰੀ ਨੂੰ ਪੁਰਸ਼ ਟੀਮ ਦਾ ਕੋਚ ਬਣਾਇਆ ਗਿਆ ਸੀ।

ਇਡੁਲਜੀ ਨੇ ਲਿਖਿਆ, ''ਮੈਨੂੰ ਇਸ ਗੱਲ 'ਚ ਕੁਝ ਵੀ ਗਲਤ ਨਹੀਂ ਲਗਦਾ ਕਿ ਮੈਂ ਮਹਿਲਾ ਕ੍ਰਿਕਟ ਕੋਚ ਦੇ ਸਬੰਧ 'ਚ ਈਮੇਲ ਲਿਖ ਰਹੀ ਹਾਂ। ਉਹ ਸੱਚਾਈ ਦੀ ਨਾਲ ਵਿਚਾਰਾਂ ਨੂੰ ਸਾਂਝਾ ਕਰ ਰਹੀ ਹੈ ਜਦਕਿ ਇਸ ਦੇ ਉਲਟ ਵਿਰਾਟ ਸੀ.ਈ.ਓ. (ਜੌਹਰੀ) ਨੂੰ ਲਗਾਤਾਰ ਮੈਸੇਜ ਭੇਜਦੇ ਸਨ ਜਿਸ 'ਤੇ ਤੁਸੀਂ ਕਾਰਵਾਈ ਵੀ ਕੀਤੀ ਅਤੇ ਕੋਚ ਨੂੰ ਬਦਲਿਆ ਗਿਆ।'' ਉਨ੍ਹਾਂ ਕਿਹਾ, ''ਉਸ ਸਮੇਂ ਮੈਂ ਆਪਣਾ ਵਿਰੋਧ ਜਤਾਇਆ ਸੀ ਕਿਉਂਕਿ ਸ਼ਾਸਤਰੀ ਲਈ ਅੰਤਿਮ ਮਿਤੀ ਨੂੰ ਵਧਾਇਆ ਗਿਆ ਸੀ। ਉਨ੍ਹਾਂ ਨੇ ਸਮੇਂ 'ਤੇ ਅਪਲਾਈ ਨਹੀਂ ਕੀਤਾ ਸੀ। ਅਨਿਲ ਕੁੰਬਲੇ ਖ਼ੁਦ ਇਕ ਦਿੱਗਜ ਹਨ ਅਤੇ ਉਨ੍ਹਾਂ ਨੂੰ ਖਲਨਾਇਕ ਦੀ ਤਰ੍ਹਾਂ ਦਿਖਾਇਆ ਗਿਆ। ਉਨ੍ਹਾਂ ਨੇ ਨਿਮਰਤਾ ਦਿਖਾਈ ਅਤੇ ਅੱਗੇ ਵਧ ਗਏ ਜਿਸ ਲਈ ਮੈਂ ਉਨ੍ਹਾਂ ਦਾ ਸਨਮਾਨ ਕਰਦੀ ਹੈ। ਉੱਥੇ ਨਿਯਮਾਂ ਨੂੰ ਛਿੱਕੇ ਟੰਗਿਆ ਗਿਆ ਸੀ ਅਤੇ ਮੈਂ ਵਿਰੋਧ ਕੀਤਾ ਸੀ।''

ਇਡੁਲਜੀ ਨੇ ਕਿਹਾ ਕਿ ਕੋਚ ਦੇ ਮੁੱਦੇ 'ਤੇ ਹਰਮਨਪ੍ਰੀਤ ਅਤੇ ਉਪ ਕਪਤਾਨ ਸਮ੍ਰਿਤੀ ਮੰਧਾਨਾ ਦੀ ਮੰਗ 'ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ, ''ਕਪਤਾਨ ਅਤੇ ਉਪ ਕਪਤਾਨ ਨੇ ਆਪਣੇ ਪਸੰਦ ਦੇ ਕੋਚ ਦੀ ਮੰਗ ਕੀਤੀ ਹੈ। ਇਸ ਲਈ ਸਾਨੂੰ ਕਮੇਟੀ ਨੂੰ (ਕੋਚ ਚੋਣ) 'ਤੇ ਸਥਿਤੀ ਸਾਫ ਹੋਣ ਤੱਕ ਨਿਊਜ਼ੀਲੈਂਡ ਦੌਰੇ ਲਈ ਉਨ੍ਹਾਂ ਦੀ ਮੰਗ ਦਾ ਸਮਰਥਨ ਕਰਨਾ ਚਾਹੀਦਾ ਹੈ। ਅਸੀਂ ਉਸੇ ਕੋਚ ਦੇ ਨਾਲ ਦੌਰੇ 'ਤੇ ਜਾ ਸਕਦੇ ਹਾਂ। ਉਨ੍ਹਾਂ ਕਿਹਾ, ''ਕ੍ਰਿਕਟ ਸਲਾਹਕਾਰ ਕਮੇਟੀ (ਸੀ.ਏ.ਸੀ.ਏ.) ਚਾਹੁੰਦੀ ਸੀ ਕਿ ਕੁੰਬਲੇ ਟੀਮ ਦੇ ਕੋਚ ਬਣੇ ਰਹਿਣ ਪਰ ਵਿਰਾਟ ਕੋਹਲੀ ਨੇ ਉਨ੍ਹਾਂ ਦੀ ਮੰਗ ਨਹੀਂ ਮੰਨੀ। ਅਜਿਹੇ 'ਚ ਮਹਿਲਾ ਟੀਮ ਦੀਆਂ ਦੋ ਖਿਡਾਰਨਾਂ ਦੇ ਵਿਚਾਰਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ।'' 

Tarsem Singh

This news is Content Editor Tarsem Singh