ਮੈਦਾਨ ''ਤੇ ਸ਼੍ਰੀਲੰਕਾ ਖਿਲਾਫ ਫਿਰ ਚੱਲਿਆ ਧੋਨੀ ਦਾ ਜਾਦੂ

12/17/2017 7:35:50 PM

ਨਵੀਂ ਦਿੱਲੀ— ਸ਼੍ਰੀਲੰਕਾ ਖਿਲਾਫ ਖੇਡੇ ਜਾ ਰਹੇ ਤੀਜੇ ਵਨ ਡੇ ਮੈਚ 'ਚ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇਕ ਵਾਰ ਫਿਰ ਵਿਕਟ ਦੇ ਪਿੱਛੇ ਆਪਣੀ ਸ਼ਾਨਦਾਰ ਫੁਰਤੀ ਦਿਖਾਈ। ਮੈਚ ਦੇ 27ਵੇਂ ਓਵਰ ਦੀ ਪਹਿਲੀ ਗੇਂਦ 'ਤੇ ਧੋਨੀ ਨੇ ਓਪੁਲ ਥਰੰਗਾ ਨੂੰ ਸਟੰਪ ਆਊਟ ਕਰ ਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ। ਵਿਕਟ ਦੇ ਪਿੱਛੇ ਧੋਨੀ ਇਨ੍ਹਾਂ ਜ਼ਿਆਦਾ ਤੇਜ਼ ਸੀ ਕਿ ਥਰੰਗਾ ਨੂੰ ਕੁਝ ਵੀ ਸੋਚਣ ਦਾ ਮੌਕਾ ਨਹੀਂ ਮਿਲਿਆ। ਇਸ ਹੈਰਾਨ ਕਰ ਦੇਣ ਵਾਲੇ ਸਟੰਪ ਆਊਟ ਨੂੰ ਦੇਖ ਕੇ ਧੋਨੀ ਦੀ ਤੁਲਨਾ ਬਾਜ਼ ਦੀਆਂ ਅੱਖਾਂ ਨਾਲ ਕੀਤੀ ਜਾ ਰਹੀ ਹੈ।
ਥਰੰਗਾ 95 ਦੌੜਾਂ ਬਣਾ ਕੇ ਆਊਟ ਹੋਇਆ। ਵਨ ਡੇ ਕਰੀਅਰ 'ਚ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਹੈ ਕਿ ਥਰੰਗਾ 90 ਦੇ ਪਾਰ ਦੌੜਾਂ ਬਣਾ ਕੇ ਆਊਟ ਹੋਇਆ ਹੈ। ਇਸ ਦੇ ਨਾਲ ਹੀ ਥਰੰਗਾ ਨੇ ਇਕ ਕੈਲੇਂਡਰ ਸਾਲ 'ਚ ਆਪਣਿਆਂ 1000 ਦੌੜਾਂ ਵੀ ਪੂਰੀਆਂ ਕੀਤੀਆਂ ਹਨ।
ਵਿਸ਼ਾਖਾਪਟਨਮ 'ਚ ਖੇਡੇ ਜਾ ਰਹੇ ਇਸ ਸ਼ਾਨਦਾਰ ਮੁਕਾਬਲੇ 'ਚ ਭਾਰਤ ਨੂੰ ਹਰ ਹਾਲ 'ਚ ਜਿੱਤ ਦਰਜ਼ ਕਰਨੀ ਹੋਵੇਗੀ। ਇਸ ਤੋਂ ਪਹਿਲਾਂ ਧਰਮਸ਼ਾਲਾ 'ਚ ਖੇਡੇ ਗਏ ਪਹਿਲੇ ਵਨ ਡੇ ਮੈਚ 'ਚ ਸ਼੍ਰੀਲੰਕਾ ਟੀਮ ਨੇ ਜਿੱਤ ਦਰਜ਼ ਕੀਤੀ ਸੀ ਜਦਕਿ ਮੋਹਾਲੀ 'ਚ ਭਾਰਤੀ ਟੀਮ ਨੇ ਵਾਪਸੀ ਕਰਦੇ ਹੋਏ ਮੈਚ ਜਿੱਤ ਕੇ ਸੀਰੀਜ਼ 'ਚ 1-1 ਨਾਲ ਬਰਾਬਰੀ ਕਰ ਲਈ।