ਹਾਰਨ ਤੋਂ ਬਾਅਦ ਬੋਲੇ ਧੋਨੀ, ਚੋਟੀ 'ਤੇ ਰਹਿਣਾ ਸੀ ਸਾਡਾ ਟੀਚਾ

05/05/2019 9:47:15 PM

ਜਲੰਧਰ— ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਟੀਚਾ ਕਿੰਗਜ਼ ਇਲੈਵਨ ਪੰਜਾਬ ਵਿਰੁੱਧ ਮੈਚ ਨੂੰ ਆਖਰੀ ਓਵਰਾਂ ਤਕ ਲੈ ਕੇ ਜਾਣਾ ਸੀ ਤਾਕਿ ਮੌਜੂਦਾ ਚੈਂਪੀਅਨ ਟੀਮ ਦੀ ਅੰਕ ਸੂਚੀ 'ਚ ਚੋਟੀ 2 'ਚ ਜਗ੍ਹਾ ਬਣਾਉਣਾ ਟੀਚਾ ਸੀ। ਕੇ. ਐੱਲ. ਰਾਹੁਲ ਦੀ ਸ਼ਾਨਦਾਰ ਬੱਲੇਬਾਜ਼ੀ ਨਾਲ ਕਿੰਗਜ਼ ਇਲੈਵਨ ਪੰਜਾਬ ਨੇ ਚੇਨਈ ਨੂੰ 6 ਵਿਕਟਾਂ ਨਾਲ ਹਰਾਇਆ। ਹਾਰ ਦੇ ਬਾਵਜੂਦ ਚੇਨਈ ਸੁਪਰ ਕਿੰਗਜ਼ ਚੋਟੀ ਦੇ ਦੂਸਰੇ ਸਥਾਨ 'ਤੇ ਰਹੀ। ਚੋਟੀ ਦੀਆਂ 2 ਟੀਮਾਂ ਨੂੰ ਫਾਈਨਲ 'ਚ ਪਹੁੰਚਣ ਦੇ 2 ਮੌਕੇ ਮਿਲਦੇ ਹਨ।
ਕਿੰਗਜ਼ ਇਲੈਵਨ ਪੰਜਾਬ ਨਾਲ ਲੀਗ ਪੜਾਅ ਦਾ ਆਖਰੀ ਮੈਚ ਹਾਰਨ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਪੰਜਾਬ ਦੇ ਬੱਲੇਬਾਜ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਮੈਚ ਤੋਂ ਬਾਅਦ ਕਿਹਾ ਕਿ ਇਹ ਵਿਕਟ ਆਸਾਨ ਨਹੀਂ ਸੀ। 3 ਸਪਿਨਰਾਂ ਦੇ ਨਾਲ ਪਹਿਲੇ 6 ਓਵਰਾਂ 'ਚ ਰਣਨੀਤੀ ਕਰਨਾ ਮੁਸ਼ਕਿਲ ਸੀ ਪਰ ਕੇ. ਐੱਲ. ਰਾਹੁਲ ਨੇ ਅਸਲ 'ਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਉਸ ਨੂੰ ਕ੍ਰਿਸ ਗੇਲ ਦਾ ਸਾਥ ਮਿਲਿਆ। ਇਸ ਤੋਂ ਬਾਅਦ ਪੂਰਣ ਨੇ ਵੀ ਕੁਝ ਵਧੀਆ ਸ਼ਾਟ ਲਗਾਏ।
ਧੋਨੀ ਨੇ ਕਿਹਾ ਕਿ ਪੰਜਾਬ ਦੀ ਟੀਮ ਬੱਲੇਬਾਜ਼ੀ 'ਚ ਵਧੀਆ ਸੀ। ਅਸੀਂ ਜੋ ਕੁਝ ਵੀ ਕੀਤਾ, ਉਹ ਕੰਮ ਨਹੀਂ ਆਇਆ। ਸ਼ੁਰੂਆਤ 'ਚ ਕੁਝ ਦੌੜਾਂ ਦੇਣ ਦੇ ਬਾਵਜੂਦ ਅਸੀਂ ਜਿਸ ਤਰ੍ਹਾਂ ਨਾਲ ਗੇਂਦਬਾਜ਼ੀ ਕੀਤੀ, ਉਸ ਨਾਲ ਮੈਂ ਬਹੁਤ ਖੁਸ਼ ਹਾਂ। ਇਹੀ ਕਾਰਨ ਹੈ ਕਿ ਸਾਨੂੰ ਇਸ 'ਤੇ ਧਿਆਨ ਰੱਖਣਾ ਹੋਵੇਗਾ।

Gurdeep Singh

This news is Content Editor Gurdeep Singh