ਪਾਕਿਸਤਾਨ ''ਚ ਨਹੀਂ ਰਿਲੀਜ਼ ਹੋਵੇਗੀ ਧੋਨੀ ਦੀ ਫਿਲਮ

09/28/2016 2:40:26 PM

ਨਵੀਂ ਦਿੱਲੀ— ਟੀਮ ਇੰਡੀਆ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਜ਼ਿੰਦਗੀ ''ਤੇ ਅਧਾਰਤ ਫਿਲਮ ਨੂੰ ਦੇਖਣ ਦੇ ਲਈ ਫੈਂਸ ਕਾਫੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਪਰ ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ ਪਾਕਿਸਤਾਨ ''ਚ ਰਿਲੀਜ਼ ਨਹੀਂ ਹੋਵੇਗੀ।

ਦੱਸ ਦਈਏ ਕਿ ਫਿਲਮ ''ਐੱਮ.ਐੱਸ.ਧੋਨੀ (ਦੀ ਅਨਟੋਲਡ ਸਟੋਰੀ)'' ਵੱਡੇ ਪੱਧਰ ''ਤੇ 60 ਦੇਸ਼ਾਂ ਦੇ 4,500 ਸਕ੍ਰੀਨਸ ''ਤੇ ਰਿਲੀਜ਼ ਹੋਵੇਗੀ। ਫਿਲਮ ਦੇ ਨਿਰਮਾਤਾ ਅਤੇ ਫਾਕਸ ਸਟਾਰ ਸਟੂਡੀਓਜ਼ ਦੇ ਸੀ.ਈ.ਓ. ਵਿਜੇ ਸਿੰਘ ਨੇ ਆਪਣੇ ਬਿਆਨ ''ਚ ਕਿਹਾ, ''ਐੱਮ. ਐੱਸ. ਧੋਨੀ (ਦੀ ਅਨਟੋਲਡ ਸਟੋਰੀ) ਕੌਮਾਂਤਰੀ ਪੱਧਰ ''ਤੇ ਅਤੇ ਭਾਰਤ ''ਚ ਕਿਸੇ ਵੀ ਭਾਰਤੀ ਫਿਲਮ ਦੇ ਲਈ ਵੱਡੇ ਪੱਧਰ ''ਤੇ ਰਿਲੀਜ਼ ਹੋਣ ਵਾਲੀ ਫਿਲਮ ਬਣਨ ਜਾ ਰਹੀ ਹੈ। ਇਹ ਵੱਡੇ ਪੱਧਰ ''ਤੇ ਤਮਿਲ ਅਤੇ ਤੇਲੁਗੂ (ਡਬ ਕਰਕੇ) ''ਚ ਰਿਲੀਜ਼ ਹੋਣ ਵਾਲੀ ਪਹਿਲੀ ਹਿੰਦੀ ਫਿਲਮ ਹੋਵੇਗੀ।'' ਫਿਲਮ ''ਚ ਸੁਸ਼ਾਂਤ ਸਿੰਘ ਰਾਜਪੂਤ ਧੋਨੀ ਦੀ ਭੂਮਿਕਾ ''ਚ ਹਨ ਅਤੇ ਇਹ ਫਿਲਮ 30 ਸਤੰਬਰ ਨੂੰ ਰਿਲੀਜ਼ ਹੋਵੇਗੀ।