ਧੋਨੀ ਨੇ ਇੰਝ ਮਨਾਇਆ ਆਪਣਾ 36ਵਾਂ ਜਨਮਦਿਨ

07/07/2017 10:06:05 PM

ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅੱਜ 36 ਸਾਲ ਦੇ ਹੋ ਗਏ ਹਨ। ਧੋਨੀ ਦੇ ਜਨਮ ਦਿਨ ਦੇ ਮੌਕੇ 'ਤੇ ਦੁਨੀਆ ਭਰ ਦੇ ਸਾਰੇ ਲੋਕ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਧੋਨੀ ਨੇ ਆਪਣਾ ਜਨਮ ਦਿਨ ਭਾਰਤੀ ਟੀਮ ਅਤੇ ਪਤਨੀ ਸਾਕਸ਼ੀ ਨਾਲ ਮਨਾਇਆ। ਧੋਨੀ ਨੇ ਭਾਰਤੀ ਟੀਮ ਦੇ ਖਿਡਾਰੀਆਂ ਅਤੇ ਪਤਨੀ ਸਾਕਸ਼ੀ ਨਾਲ ਕੇਕ ਕੱਟਿਆ। ਭਾਰਤੀ ਟੀਮ ਦੇ ਖਿਡਾਰੀ ਖੂਬ ਮਸਤੀ ਕਰ ਰਹੇ ਹਨ ਅਤੇ ਧੋਨੀ ਦੇ ਚਿਹਰੇ 'ਤੇ ਕੇਕ ਲਗਾ ਦਿੱਤਾ। ਹਾਰਦਿਕ ਪੰਡਯਾ ਨੇ ਆਪਣੇ ਇੰਸਟਾਗ੍ਰਾਮ ਅਕਾਊਟ 'ਤੇ ਤਸਵੀਰ ਸ਼ੇਅਰ ਕੀਤੀ ਹੈ। ਜਿਸ 'ਚ ਧੋਨੀ ਦੇ ਚਿਹਰੇ 'ਤੇ ਕੇਕ ਲੱਗਾ ਹੋਇਆ ਹੈ। ਭਾਰਤੀ ਟੀਮ ਦੇ ਖਿਡਾਰੀਆਂ ਨੇ ਧੋਨੀ ਦੇ ਜਨਮਦਿਨ ਨੂੰ ਖਾਸ ਬਣਾ ਦਿੱਤਾ ਨਾਲ ਹੀ ਭਾਰਤੀ ਟੀਮ ਨੇ ਵੈਸਟ ਇੰਡੀਜ਼ ਦੇ ਖਿਲਾਫ ਸੀਰੀਜ਼ ਜਿੱਤ ਕੇ ਧੋਨੀ ਨੂੰ ਖਾਸ ਤੋਹਫਾ ਦਿੱਤਾ। ਇਸ ਤੋਂ ਇਲਾਵਾ ਭਾਰਤੀ ਟੀਮ ਨੇ ਪੰਜਵੇਂ ਅਤੇ ਆਖਰੀ ਵਨ ਡੇ ਨੂੰ ਜਿੱਤ ਕੇ 5 ਮੈਚਾਂ ਦੀ ਵਨ ਡੇ ਸੀਰੀਜ਼ ਨੂੰ 3-1 ਨਾਲ ਆਪਣੇ ਨਾ ਕਰ ਲਿਆ। ਹੁਣ ਭਾਰਤ ਅਤੇ ਵੈਸਟ ਇੰਡੀਜ਼ ਵਿਚਾਲੇ ਇਕ ਟੀ-20 ਮੁਕਾਬਲਾ 9 ਜੁਲਾਈ ਨੂੰ ਖੇਡਿਆ ਜਾਣਾ ਹੈ।