IPL 2021 'ਚ ਧੋਨੀ ਬਣਾ ਸਕਦੇ ਹਨ ਕਈ ਵੱਡੇ ਰਿਕਾਰਡ, ਦੇਖੋ ਪੂਰੀ ਲਿਸਟ

04/06/2021 9:29:23 PM

ਨਵੀਂ ਦਿੱਲੀ- ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਇਸ ਵਾਰ ਆਈ. ਪੀ. ਐੱਲ. 'ਚ ਆਪਣੀ ਬੱਲੇਬਾਜ਼ੀ ਦਾ ਕਮਾਲ ਦਿਖਾਉਣਗੇ। ਪਿਛਲੇ ਆਈ. ਪੀ. ਐੱਲ. 'ਚ ਧੋਨੀ ਫਲਾਪ ਸਾਬਤ ਹੋਏ ਸਨ ਤੇ ਕੇਵਲ 200 ਦੌੜਾਂ ਹੀ ਬਣਾ ਸਕੇ ਸਨ। ਆਈ. ਪੀ. ਐੱਲ. 2020 'ਚ ਚੇਨਈ ਸੁਪਰ ਕਿੰਗਜ਼ ਦੀ ਟੀਮ ਪਲੇਅ ਆਫ 'ਚ ਵੀ ਨਹੀਂ ਪਹੁੰਚ ਸਕੀ ਸੀ। ਅਜਿਹੇ 'ਚ ਇਸ ਵਾਰ ਕਪਤਾਨ ਧੋਨੀ ਆਪਣੀ ਟੀਮ ਨੂੰ ਪਲੇਅ ਆਫ 'ਚ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਨਗੇ। ਇਸ ਸੀਜ਼ਨ 'ਚ ਚੇਨਈ ਦੀ ਟੀਮ ਆਪਣਾ ਪਹਿਲਾ ਮੈਚ 10 ਅਪ੍ਰੈਲ ਨੂੰ ਦਿੱਲੀ ਕੈਪੀਟਲਸ ਵਿਰੁੱਧ ਖੇਡੇਗੀ। ਧੋਨੀ ਦਾ ਬੱਲਾ ਇਸ ਸੀਜ਼ਨ 'ਚ ਚੱਲਿਆ ਤਾਂ ਕਈ ਰਿਕਾਰਡ ਆਪਣੇ ਨਾਂ ਕਰ ਸਕਦੇ ਹਨ।

ਇਹ ਖ਼ਬਰ ਪੜ੍ਹੋ- ਗਾਂਗੁਲੀ ਨੇ ਬਾਓ-ਬਬਲ ਨੂੰ ਮੰਨਿਆ ਮੁਸ਼ਕਿਲ, ਭਾਰਤੀ ਖਿਡਾਰੀਆਂ ਨੂੰ ਲੈ ਕੇ ਦਿੱਤਾ ਇਹ ਬਿਆਨ


ਬਤੌਰ ਵਿਕਟਕੀਪਰ ਬਣਾਉਣਗੇ ਇਹ ਰਿਕਾਰਡ 2 ਸ਼ਿਕਾਰ ਕਰਨ 'ਚ ਸਫਲ ਰਹੇ ਤਾਂ ਆਈ. ਪੀ. ਐੱਲ. 'ਚ ਵਿਕਟਕੀਪਰ ਦੇ ਤੌਰ 'ਤੇ 150 ਸ਼ਿਕਾਰ ਕਰਨ 'ਚ ਸਫਲ ਹੋ ਜਾਣਗੇ। ਅਜਿਹਾ ਕਰਨ ਵਾਲੇ ਧੋਨੀ ਆਈ. ਪੀ. ਐੱਲ. ਦੇ ਪਹਿਲੇ ਵਿਕਟਕੀਪਰ ਬਣ ਜਾਣਗੇ।
ਟੀ-20 'ਚ ਧੋਨੀ ਕਰਨਗੇ ਇਹ ਕਮਾਲ-
179 ਦੌੜਾਂ ਬਣਾਉਂਦੇ ਹੀ ਧੋਨੀ ਟੀ-20 ਕ੍ਰਿਕਟ 'ਚ 7000 ਦੌੜਾਂ ਬਣਾਉਣ 'ਚ ਸਫਲ ਹੋ ਜਾਣਗੇ। ਹੁਣ ਤੱਕ ਟੀ-20 'ਚ ਧੋਨੀ ਨੇ 6821 ਦੌੜਾਂ ਬਣਾਈਆਂ ਹਨ।

ਇਹ ਖ਼ਬਰ ਪੜ੍ਹੋ- ਸਰਕਾਰ ਦੇ ਮੁਫ਼ਤ ਬੱਸ ਸਫ਼ਰ ਨੇ ਵਧਾਈਆਂ ਨਿੱਜੀ ਟਰਾਂਸਪੋਰਟਾਂ ਦੀਆਂ ਮੁਸ਼ਕਲਾਂ


ਛੱਕਿਆਂ ਦਾ ਬਣਾਉਣਗੇ ਇਹ ਰਿਕਾਰਡ
ਚੇਨਈ ਸੁਪਰ ਕਿੰਗਜ਼ ਵਲੋਂ ਖੇਡਦੇ ਹੋਏ ਧੋਨੀ ਨੇ ਹੁਣ ਤੱਕ 186 ਚੱਕੇ ਆਈ. ਪੀ. ਐੱਲ. 'ਚ ਲਗਾ ਚੁੱਕੇ ਹਨ। 200 ਛੱਕੇ ਲਗਾਉਣ ਤੋਂ ਸਿਰਫ ਧੋਨੀ 14 ਛੱਕੇ ਦੂਰ ਹਨ। 14 ਛੱਕੇ ਲਗਾਉਂਦੇ ਹੀ ਧੋਨੀ ਸੀ. ਐੱਸ. ਕੇ. ਵਲੋਂ ਖੇਡਦੇ ਹੋਏ ਆਈ. ਪੀ. ਐੱਲ. 'ਚ 200 ਛੱਕੇ ਲਗਾਉਣ ਵਾਲੇ ਬੱਲੇਬਾਜ਼ ਬਣ ਜਾਣਗੇ।

ਇਹ ਖ਼ਬਰ ਪੜ੍ਹੋ-  ਸਿਵਲ ਹਸਪਤਾਲ ਦੇ ਇਕ ਡਾਕਟਰ ਤੇ 4 ਨਰਸਾਂ ਸਮੇਤ 6 ਮੁਲਾਜ਼ਮ ਪਾਜ਼ੇਟਿਵ


ਆਈ. ਪੀ. ਐੱਲ. 'ਚ ਧੋਨੀ ਦੇ ਰਿਕਾਰਡ-
ਧੋਨੀ ਆਈ. ਪੀ. ਐੱਲ. ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਮੈਚ ਖੇਡਣ ਵਾਲੇ ਖਿਡਾਰੀ ਹਨ। ਆਈ. ਪੀ. ਐੱਲ. 'ਚ ਧੋਨੀ ਨੇ ਹੁਣ ਤੱਕ 204 ਮੈਚ ਖੇਡੇ ਹਨ। ਧੋਨੀ ਦਾ ਬੱਲਾ ਆਰ. ਸੀ. ਬੀ. ਵਿਰੁੱਧ ਖੂਬ ਬੋਲਦਾ ਹੈ। ਆਈ. ਪੀ. ਐੱਲ. 'ਚ ਆਰ. ਸੀ. ਬੀ. ਦੇ ਵਿਰੁੱਧ ਧੋਨੀ ਨੇ ਆਪਣੇ ਆਈ. ਪੀ. ਐੱਲ. ਕਰੀਅਰ 'ਚ 832 ਦੌੜਾਂ ਬਣਾਈਆਂ ਹਨ, ਜੋ ਕਿਸੇ ਬੱਲੇਬਾਜ਼ ਦਾ ਆਈ. ਪੀ. ਐੱਲ. 'ਚ ਕਿਸੇ ਇਕ ਟੀਮ ਵਿਰੁੱਧ ਬਣਾਇਆ ਗਿਆ ਸਭ ਤੋਂ ਜ਼ਿਆਦਾ ਦੌੜਾਂ ਦਾ ਰਿਕਾਰਡ ਹੈ।
ਧੋਨੀ ਆਈ. ਪੀ. ਐੱਲ. ਦੇ ਇਤਿਹਾਸ ਦੇ ਇਕਲੌਤੇ ਕਪਤਾਨ ਹਨ, ਜਿਸ ਦੀ ਕਪਤਾਨੀ 'ਚ ਸੀ. ਐੱਸ. ਕੇ. ਨੇ 100 ਜਿੱਤ ਦਰਜ ਕੀਤੀ ਹੈ। ਹੁਣ ਤੱਕ ਆਈ. ਪੀ. ਐੱਲ. 'ਚ ਧੋਨੀ ਦਾ ਇਹ ਰਿਕਾਰਡ ਕੋਈ ਨਹੀਂ ਤੋੜ ਸਕਿਆ ਹੈ। ਧੋਨੀ ਆਈ. ਪੀ. ਐੱਲ. ਦੇ ਇਤਿਹਾਸ 'ਚ ਡੈਥ ਓਵਰ (17 ਤੋਂ 20 ਓਵਰ) ਦੇ ਦੌਰਾਨ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼ ਹਨ। ਡੈਥ ਓਵਰਾਂ 'ਚ ਧੋਨੀ ਨੇ 141 ਛੱਕੇ ਹੁਣ ਤੱਕ ਲਗਾਏ ਹਨ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh