ਜੇਕਰ ਧੋਨੀ ਚਾਹੇ ਤਾਂ ਕਰ ਸਕਦੇ ਹਨ ਵਾਪਸੀ, BCCI ਅਧਿਕਾਰੀ ਦਾ ਵੱਡਾ ਬਿਆਨ

01/16/2020 5:00:20 PM

ਨਵੀਂ ਦਿੱਲੀ : ਬੀ. ਸੀ. ਸੀ. ਆਈ. ਦੇ ਇਕ ਚੋਟੀ ਦਰਜਾ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ ਕਿ ਕੇਂਦਰੀ ਕਰਾਰ ਸੂਚੀ ਤੋਂ ਪਹਿਲਾਂ ਮਹਿੰਦਰ ਸਿੰਘ ਧੋਨੀ ਨੂੰ ਬਾਹਰ ਕਰਨਾ ਤੈਅ ਸੀ ਅਤੇ  ਉਸ ਨੇ ਰਾਸ਼ਟਰੀ ਚੋਣ ਕਮੇਟੀ ਨੇ ਸੂਚੀ ਨੂੰ ਆਖਰੀ ਰੂਪ ਦੇਣ ਤੋਂ ਪਹਿਲਾਂ ਇਸ ਦੀ ਜਾਣਕਾਰੀ ਦਿੱਤੀ ਸੀ। ਸਾਬਕਾ ਕਪਤਾਨ ਜੇਕਰ ਇਸ ਸਾਲ ਟੀ-20 ਟੀਮ ਵਿਚ ਸ਼ਾਮਲ ਹੁੰਦੇ ਹਨ ਤਾਂ ਉਸ ਨੂੰ ਸੂਚੀ ਵਿਚ  ਫਿਰ ਜਗ੍ਹਾ ਮਿਲ ਸਕਦੀ ਹੈ। ਹਾਲਾਂਕਿ ਇਸ ਸੰਭਾਵਨਾ ਬੇਹੱਦ ਘੱਟ ਹੈ। 2 ਵਾਰ ਦੀ ਵਰਲਡ ਕੱਪ ਜੇਤੂ ਟੀਮ ਦੇ ਕਪਤਾਨ ਰਹਿ ਚੁੱਕੇ ਮਹਿੰਦਰ ਸਿੰਘ ਧੋਨੀ ਦਾ ਇਸ ਸੂਚੀ ਵਿਚੋਂ ਬਾਹਰ ਹੋਣਾ ਕੋਈ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ ਕਿਉਂਕਿ ਉਸ ਨੂੰ ਕਰੀਬ 6 ਮਹੀਨਿਆਂ ਤੋਂ ਕੌਮਾਂਤਰੀ ਕ੍ਰਿਕਟ ਨਹੀਂ ਖੇਡੀ ਹੈ।

ਅਧਿਕਾਰੀ ਨੇ ਕਿਹਾ, ''ਮੈਂ ਸਾਫ ਕਹਿਣਾ ਚਾਹੁੰਦਾ ਹਾਂ ਕਿ ਬੀ. ਸੀ. ਸੀ. ਆਈ. ਦੇ ਚੋਟੀ ਅਧਿਕਾਰੀਆਂ ਵਿਚੋਂ ਇਕ ਨੇ ਧੋਨੀ ਨਾਲ ਗੱਲ ਕਰ ਕੇ ਉਸ ਨੂੰ ਕੇਂਦਰੀ ਕਰਾਰ ਸੂਚੀ ਬਾਰੇ ਦੱਸਿਆ ਸੀ। ਅਧਿਕਾਰੀ ਨੇ ਸਾਫ ਤੌਰ 'ਤੇ ਦੱਸਿਆ ਕਿ ਉਸ ਨੇ (ਧੋਨੀ) ਸਤੰਬਰ 2019 ਤੋਂ ਕੋਈ ਮੈਚ ਨਹੀਂ ਖੇਡਿਆ ਹੈ ਤਾਂ ਉਸ ਨੂੰ ਸੂਚੀ ਵਿਚੋਂ ਬਾਹਰ ਰੱਖਿਆ ਜਾ ਸਕਦਾ ਹੈ।'' ਇਹ ਪੁੱਛਣ 'ਤੇ ਕਿ ਪ੍ਰਧਾਨ ਸੌਰਵ ਗਾਂਗੁਲੀ, ਸਕੱਤਰ ਜੈ ਸ਼ਾਹ ਅਤੇ ਸੀ. ਈ. ਓ. ਰਾਹੁਲ ਚੌਧਰੀ ਵਿਚੋਂ ਕਿਸ ਨੇ ਧੋਨੀ ਨਾਲ ਗੱਲ ਕੀਤੀ ਤਾਂ ਅਧਿਕਾਰੀ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ ਕਿ ਕਿਸਨੇ ਗੱਲ ਕੀਤੀ ਇਹ ਜਾਣਨਾ ਜ਼ਰੂਰੀ ਨਹੀਂ ਹੈ। ਗੱਲ ਇਹ ਹੈ ਕਿ ਉੱਚ ਪੱਧਰ ਦੇ ਖਿਡਾਰੀਆਂ ਨੂੰ ਦੱਸਣਾ ਜ਼ਰੂਰੀ ਹੈ ਕਿ ਫਿਲਹਾਲ ਉਹ ਕੇਂਦਰੀ ਕਰਾਰ ਸੂਚੀ ਵਿਚੋਂ ਬਾਹਰ ਹਨ ਅਤੇ ਇਹ ਸਹੀ ਢੰਗ ਨਾਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਜੇਕਰ ਧੋਨੀ ਆਸਟਰੇਲੀਆ ਵਿਚ ਹੋਣ ਵਾਲੇ ਟੀ-20 ਵਰਲਡ ਕੱਪ ਦੀ ਟੀਮ ਵਿਚ ਜਗ੍ਹਾ ਬਣਾਉਂਦੇ ਹਨ ਤਾਂ ਉਸ ਨੂੰ 'ਪ੍ਰੋ ਰਾਟਾ' ਆਧਾਰ 'ਤੇ ਕਰਾਰ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਮੌਜੂਦਾ ਨਿਯਮ ਦੇ ਤਹਿਤ ਉਸੇ ਖਿਡਾਰੀ ਨੂੰ ਕੇਂਦਰੀ ਕਰਾਰ ਦਿੱਤਾ ਜਾ ਸਕਦਾ ਹੈ ਜਿਸ ਨੇ ਘੱਟੋਂ-ਘੱਟ 3 ਟੈਸਟ ਜਾਂ 8ਵਨ ਡੇ ਖੇਡੇ ਹੋਣ। ਜੇਕਰ ਧੋਨੀ ਇੰਨੇ ਟੀ-20 ਮੈਚ ਵੀ ਖੇਡਦੇ ਹਨ ਤਾਂ ਫਿਰ ਵੀ ਉਹ ਇਸ ਸੂਚੀ ਵਿਚ ਸ਼ਾਮਲ ਹੋ ਸਕਦੇ ਹਨ।