ਚੈਰਿਟੀ ਲਈ ਇਕੱਠੇ ਫੁੱਟਬਾਲ ਖੇਡੇ ਧੋਨੀ ਅਤੇ ਪੇਸ

10/09/2019 3:17:59 PM

ਮੁੰਬਈ— ਸਾਬਕਾ ਭਾਰਤੀ ਕ੍ਰਿਕਟ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਧਾਕੜ ਟੈਨਿਸ ਖਿਡਾਰੀ ਲੀਏਂਡਰ ਪੇਸ ਨੇ ਇਥੇ ਚੈਰਿਟੀ ਫੁੱਟਬਾਲ ਮੈਚ ਵਿਚ ਹਿੱਸਾ ਲਿਆ। ਧੋਨੀ ਦਾ ਕੰਮਕਾਜ ਦੇਖਣ ਵਾਲੀ ਕੰਪਨੀ ਰਿਟੀ ਸਪੋਰਟਸ ਨੇ ਫੇਸਬੁੱਕ 'ਤੇ ਇਨ੍ਹਾਂ ਦੋਵਾਂ ਖਿਡਾਰੀਆਂ ਅਤੇ ਕਈ ਹੋਰਨਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਇਸ ਵਿਚ ਕਿਹਾ ਗਿਆ ਹੈ, ''ਚੈਰਿਟੀ ਫੁੱਟਬਾਲ ਮੈਚ ਲਈ ਮੁੰਬਈ ਵਿਚ ਭਾਰਤੀ ਟੈਨਿਸ ਖਿਡਾਰੀ ਲੀਏਂਡਰ ਪੇਸ ਦੇ ਨਾਲ ਕੈਪਟਨ ਕੂਲ : ਮਹਿੰਦਰ ਸਿੰਘ ਧੋਨੀ।''

ਧੋਨੀ ਅਤੇ ਪੇਸ ਨੂੰ ਹਾਲਾਂਕਿ ਅਭਿਆਸ ਦੀ ਜਰਸੀ ਪਹਿਨੀ ਦਿਖਾਇਆ ਗਿਆ ਹੈ, ਜਿਸ ਵਿਚ 'ਪਲੇਇੰਗ ਫਾਰ ਹਿਊਮੈਨਿਟੀ' ਲਿਖਿਆ ਹੋਇਆ ਹੈ। ਚੈਰਿਟੀ ਦਾ ਕਾਰਣ ਅਤੇ ਮੈਚ ਦੀ ਸਥਿਤੀ ਸਪੱਸ਼ਟ ਨਹੀਂ ਹੈ। ਵਿਕਟਕੀਪਰ ਬੱਲੇਬਾਜ਼ ਧੋਨੀ ਨੇ ਖੁਦ ਨੂੰ ਵੈਸਟਇੰਡੀਜ਼ ਅਤੇ ਦੱਖਣੀ ਅਫਰੀਕਾ ਵਿਰੁੱਧ ਲੜੀ ਲਈ ਕਰਾਰਬੱਧ ਰੱਖਿਆ, ਜਿਸ ਨਾਲ ਉਸ ਦੇ ਸੰਭਾਵਿਤ ਸੰਨਿਆਸ ਨੂੰ ਲੈ ਕੇ ਕਾਫੀ ਕਿਆਸ-ਅਰਾਈਆਂ ਲਾਈਆਂ ਗਈਆਂ। ਵਿਸ਼ਵ ਕੱਪ ਤੋਂ ਪਰਤਣ ਤੋਂ ਬਾਅਦ 38 ਸਾਲਾ ਧੋਨੀ ਨੇ ਪ੍ਰਦੇਸ਼ਿਕ ਸੈਨਾ ਵਿਚ ਵੀ ਕੁਝ ਸਮਾਂ ਬਿਤਾਇਆ, ਜਿਸ ਤੋਂ ਬਾਅਦ ਉਹ ਮਾਨਦ ਲੈਫਟੀਨੈਂਟ ਕਰਨਲ ਹੈ