ਸਿਰਫ ਮੋਦੀ ਤੋਂ ਪਿੱਛੇ ਰਹੇ ਧੋਨੀ, ਪ੍ਰਸਿੱਧ ਹਸਤੀਆਂ ਦੀ ਲਿਸਟ ''ਚ ਹਨ ਇਸ ਸਥਾਨ ''ਤੇ

09/26/2019 2:50:41 AM

ਨਵੀਂ ਦਿੱਲੀ— YouGov ਸੰਸਥਾ ਵਲੋਂ ਕਰਵਾਏ ਗਏ ਇਕ ਸਰਵੇ ਦੇ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਭ ਤੋਂ ਪ੍ਰਸਿੱਧ ਹਸਤੀਆਂ 'ਚ ਪਹਿਲੇ ਨੰਬਰ 'ਤੇ ਚੱਲ ਰਹੇ ਹਨ, ਜਦਕਿ ਮਹਿਲਾ ਵਰਗ 'ਚ ਮੈਰੀਕਾਮ ਬਾਜ਼ੀ ਮਾਰਨ 'ਚ ਸਫਲ ਹੋਈ ਹੈ। ਸੰਸਥਾ ਨੇ 41 ਦੇਸ਼ਾਂ ਦੇ 42,000 ਲੋਕਾਂ 'ਚ ਇਹ ਸਰਵੇ ਕਰਵਾਇਆ ਸੀ। ਸਰਵੇ ਦਾ ਮੁੱਖ ਟੀਚਾ ਸੀ ਪੁਰਸ਼ ਤੇ ਮਹਿਲਾ ਦੀ ਸਭ ਤੋਂ ਪ੍ਰਸਿੱਧ ਹਸਤੀਆਂ ਦੀ ਸੂਚੀ ਬਣਨਾ। ਇਸ ਲਿਸਟ ਦੀ ਇੰਟਰਨੈਸ਼ਨਲ ਕੈਟੇਗਿਰੀ 'ਚ ਬਿਲ ਗੇਟਸ ਤੇ ਮਿਸ਼ੇਲ ਓਬਾਮਾ ਨੇ ਵੀ ਜਗ੍ਹਾ ਬਣਾਈ।


ਸਰਵੇ ਦੀ ਖਾਸ ਗੱਲ ਇਹ ਰਹੀ ਕਿ 41 ਦੇਸ਼ਾਂ ਦੇ ਲੋਕਾਂ ਨੇ ਭਾਰਤੀ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਨੂੰ ਪ੍ਰਧਾਨ ਮੰਤਰੀ ਤੋਂ ਬਾਅਦ ਸਭ ਤੋਂ ਪ੍ਰਸਿੱਧ ਹਸਤੀ ਮੰਨਿਆ। ਮੋਦੀ ਨੂੰ ਜਿੱਥੇ 15.66 ਪ੍ਰਤੀਸ਼ਤ ਅੰਕ ਮਿਲੇ ਹਨ ਤਾਂ ਧੋਨੀ ਨੂੰ 8.58 ਪ੍ਰਤੀਸ਼ਤ ਅੰਕ ਮਿਲੇ।
ਖੇਡ ਦੀ ਸੂਚੀ 'ਚ ਧੋਨੀ ਤੋਂ ਬਾਅਦ ਸਚਿਨ ਤੇਂਦੁਲਕਰ (5.81 ਪ੍ਰਤੀਸ਼ਤ), ਵਿਰਾਟ ਕੋਹਲੀ (4.46 ਪ੍ਰਤੀਸ਼ਤ), ਕ੍ਰਿਸਟੀਆਨੋ ਰੋਨਾਲਡੋ (2.95 ਪ੍ਰਤੀਸ਼ਤ), ਲਿਓਨਲ ਮੇਸੀ (2.32 ਪ੍ਰਤੀਸ਼ਤ) ਦਾ ਨਾਂ ਆਉਂਦਾ ਹੈ।


ਮਹਿਲਾਵਾਂ ਦੀ ਸ਼੍ਰੇਣੀ 'ਚ ਮੈਰੀ ਕਾਮ (10.36 ਪ੍ਰਤੀਸ਼ਤ) ਦੇ ਨਾਲ ਚੋਟੀ 5 'ਚੋਂ ਇਕਲੌਤੀ ਖਿਡਾਰਨ ਹੈ। ਇਸ ਤੋਂ ਇਲਾਵਾ ਕਿਰਣ ਬੇਦੀ, ਲਤਾ ਮੰਗੇਸ਼ਕਰ, ਸੁਸ਼ਮਾ ਸਵਰਾਜ, ਦੀਪਿਕਾ ਪਾਦੁਕੋਣ ਦਾ ਨਾਂ ਆਉਂਦਾ ਹੈ।

Gurdeep Singh

This news is Content Editor Gurdeep Singh