ਧਵਨ ਨੇ ਬਚਾਈ ਇਕ ਕਬੂਤਰ ਦੀ ਜਾਨ, ਬੇਟੇ ਜੋਰਾਵਰ ਨੇ ਖਿਲਾਇਆ ਦਾਣਾ-ਪਾਣੀ

06/05/2020 11:07:52 PM

ਨਵੀਂ ਦਿੱਲੀ- ਕੇਰਲ 'ਚ ਇਕ ਗਰਭਵਤੀ ਹਥਣੀ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਜਾਹਿਰ ਕੀਤਾ। ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ, ਹਰਭਜਨ ਸਿੰਘ ਤੇ ਭਾਰਤੀ ਮਹਿਲਾ ਕ੍ਰਿਕਟਰ ਮਿਤਾਲੀ ਰਾਜ ਵੀ ਬਹੁਤ ਗੁੱਸੇ 'ਚ ਸੀ ਪਰ ਇਸ ਵਿਚਾਲੇ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਜਿੱਥੇ ਧਵਨ ਨੇ ਇਕ ਬੇਜੁਬਾਨ ਦੀ ਜਾਨ ਬਚਾਈ।

 
 
 
 
 
View this post on Instagram
 
 
 
 
 
 
 
 
 

All lives matter. So if you ever have the opportunity to save a life, please honour that. 🙏🏻

A post shared by Shikhar Dhawan (@shikhardofficial) on Jun 3, 2020 at 10:11am PDT


ਦਰਅਸਲ ਸ਼ਿਖਰ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ- ਹਰ ਕਿਸੇ ਦੀ ਜਾਨ ਕੀਮਤੀ ਹੈ। ਇਸ ਲਈ ਜੇਕਰ ਤੁਹਾਡੇ ਕੋਲ ਕਦੀ ਜੀਵਨ ਬਚਾਉਣ ਦਾ ਮੌਕਾ ਹੋਵੇ ਤਾਂ ਕ੍ਰਿਪਾ ਉਸਦਾ ਸਨਮਾਨ ਕਰੀਏ। ਦੱਸ ਦੇਈਏ ਕਿ ਇਸ ਵੀਡੀਓ 'ਚ ਧਵਨ ਨੇ ਇਕ ਜ਼ਖਮੀ ਕਬੂਤਰ ਦੀ ਜਾਨ ਬਚਾਈ ਤੇ ਉਸਦੀ ਦੇਖਭਾਲ ਕਰਦੇ ਹੋਏ ਨਜ਼ਰ ਆ ਰਹੇ ਹਨ ਤੇ ਉਸਦੇ ਬੇਟੇ ਜੋਰਾਵਰ ਵੀ ਜੰਲਗੀ ਪੰਛੀ ਨੂੰ ਦਾਣਾ-ਪਾਣੀ ਖਿਲਾਉਂਦੇ ਹੋਏ ਦਿਖ ਰਹੇ ਹਨ। ਜਿਸ ਤੋਂ ਬਾਅਦ ਉਸਦਾ ਇਹ ਵੀਡੀਓ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਿਹਾ ਹੈ। ਜਿਸ ਨੂੰ ਫੈਂਸ ਬਹੁਤ ਪਸੰਦ ਕਰ ਰਹੇ ਹਨ।

Gurdeep Singh

This news is Content Editor Gurdeep Singh