ਮੈਚ ਤੋਂ ਪਹਿਲਾਂ ਧਵਨ ਨੇ ਰੋਹਿਤ ਦੀ ਬੇਟੀ ਸਮਾਇਰਾ ਨਾਲ ਕੀਤੀ ਰੱਜ ਕੇ ਮਸਤੀ, ਦੇਖੋ (Video)

11/03/2019 5:30:01 PM

ਨਵੀਂ ਦਿੱਲੀ : ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦਿੱਲੀ ਵਿਚ ਪਹਿਲਾ ਟੀ-20 ਮੁਕਾਬਲਾ ਖੇਡਿਆ ਜਾਣਾ ਹੈ। ਇਸ ਸੀਰੀਜ਼ ਵਿਚ ਵਿਰਾਟ ਕੋਹਲੀ ਨੂੰ ਆਰਾਮ ਦਿੱਤਾ ਗਿਆ ਹੈ ਅਤੇ ਇਸ ਵਜ੍ਹਾ ਤੋਂ ਰੋਹਿਤ ਨੂੰ ਟੀਮ ਦੀ ਕਪਤਾਨੀ ਦਿੱਤੀ ਗਈ ਹੈ। ਰੋਹਿਤ ਆਪਣੇ ਪਰਿਵਾਰ ਦੇ ਨਾਲ ਦਿੱਲੀ ਵਿਚ ਹਨ। ਉਸ ਦੀ ਬੇਟੀ ਸਮਾਇਰਾ ਅਤੇ ਪਤਨੀ ਰਿਤਿਕਾ ਸਜਦੇਹ ਵੀ ਮੈਚ ਦੇਖਣ ਲਈ ਦਿੱਲੀ ਪਹੁੰਚੀ ਹੈ।

 

View this post on Instagram

Some masti with adorable Samaira ❤ @rohitsharma45

A post shared by Shikhar Dhawan (@shikhardofficial) on

ਸ਼ਿਖਰ ਨੇ ਸਮਾਇਰਾ ਨਾਲ ਕੀਤੀ ਮਸਤੀ
ਭਾਰਤੀ ਟੀਮ ਦੀ ਸਲਾਮੀ ਜੋੜੀ ਰੋਹਿਤ ਸ਼ਰਮਾ ਅਥੇ ਸ਼ਿਖਰ ਧਵਨ ਕਾਫੀ ਚੰਗੇ ਦੋਸਤ ਮੰਨੇ ਜਾਂਦੇ ਹਨ। ਕ੍ਰਿਕਟ ਦੇ ਮੈਦਾਨ ਤੋਂ ਇਲਾਵਾ ਮੈਦਾਨ ਤੋਂ ਬਾਹਰ ਵੀ ਦੋਵਾਂ ਵਿਚਾਲੇ ਚੰਗੀ ਦੋਸਤੀ ਦੇਖਣ ਨੂੰ ਮਿਲਦੀ ਹੈ। ਸ਼ਿਖਰ ਧਵਨ ਨੇ ਮੈਚ ਤੋਂ ਇਕ ਦਿਨ ਪਹਿਲਾਂ ਰੋਹਿਤ ਦੀ ਬੇਟੀ ਸਮਾਇਰਾ ਨਾਲ ਰੱਜ ਕੇ ਮਸਤੀ ਕੀਤੀ। ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋ ਰਿਹਾ ਹੈ। ਸਮਾਇਰਾ ਆਪਣੇ ਪਿਤਾ ਰੋਹਿਤ ਸ਼ਰਮਾ ਦੀ ਗੋਦੀ ਵਿਚ ਬੈਠੀ ਹੈ ਅਤੇ ਧਵਨ ਦੇ ਸਿਰ ਨਾਲ ਖੇਡ ਰਹੀ ਹੈ ਅਤੇ ਸਮਾਇਰਾ ਦੇ ਛੂਹਣ 'ਤੇ ਧਵਨ ਦੂਜੇ ਪਾਸੇ ਡਿੱਗ ਰਿਹਾ ਹੈ।

ਧਵਨ ਦੀ ਫਾਰਮ ਵੱਡੀ ਚਿੰਤਾ

ਵਰਲਡ ਕੱਪ ਵਿਚ ਸ਼ਿਖਰ ਧਵਨ ਨੇ ਆਸਟਰੇਲੀਆ ਖਿਲਾਫ ਸ਼ਾਨਦਾਰ ਸੈਂਕੜਾ ਬਣਾਇਆ ਸੀ ਪਰ ਉਸ ਤੋਂ ਬਾਅਦ ਸੱਟ ਦੀ ਵਜ੍ਹਾ ਤੋਂ ਟੂਰਨਾਮੈਂਟ ਤੋਂ ਬਾਹਰ ਹੋ ਗਏ ਸੀ। ਵੈਸਟਇੰਡੀਜ਼ ਵਿਚ ਉਸ ਨੇ ਟੀਮ ਵਿਚ ਵਾਪਸੀ ਕੀਤੀ ਪਰ ਖਰਾਬ ਫਾਰਮ ਕਾਰਨ ਉਹ ਕੁਝ ਖਾਸ ਨਹੀਂ ਕਰ ਸਕਿਆ। ਇਸ ਸੀਰੀਜ਼ ਵਿਚ ਚੰਗੀ ਬੱਲੇਬਾਜ਼ੀ ਕਰ ਕੇ ਉਹ ਫਾਰਮ 'ਚ ਪਰਤਣਾ ਚਾਹੇਗਾ।