IPL ਇਤਿਹਾਸ ''ਚ ਅਜਿਹਾ ਕਰਨ ਵਾਲੇ ਪਹਿਲੇ ਬੱਲੇਬਾਜ਼ ਬਣੇ ਧਵਨ, ਕੋਹਲੀ ਨੂੰ ਪਛਾੜਿਆ

04/11/2021 2:26:37 AM

ਨਵੀਂ ਦਿੱਲੀ (ਇੰਟ.)- ਆਈ.ਪੀ.ਐੱਲ. 2021 ਦੇ ਦੂਜੇ ਮੈਚ ਵਿਚ ਸੀਨੀਅਰ ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੀ 85 ਦੌੜਾਂ ਦੀ ਸ਼ਾਨਦਾਰ ਖੇਡ ਅਤੇ ਪ੍ਰਿਥਵੀ ਸ਼ਾ ਦੀਆਂ 72 ਦੌੜਾਂ ਦੇ ਅਹਿਮ ਯੋਗਦਾਨ ਦੀ ਬਦੌਲਤ ਟੀਮ ਨੂੰ ਜਿੱਤ ਮਿਲੀ। ਇਸ ਦੌਰਾਨ ਚੇਨਈ ਸੁਪਰ ਕਿੰਗਜ਼ ਨੂੰ 19ਵੇਂ ਓਵਰ ਵਿਚ 7 ਵਿਕਟਾਂ ਨਾਲ ਹਰਾ ਕੇ 14ਵੇਂ ਸੀਜ਼ਨ ਵਿਚ ਦਿੱਲੀ ਕੈਪੀਟਲਸ ਨੇ ਜਿੱਤ ਦੀ ਸ਼ੁਰੂਆਤ ਕਰ ਦਿੱਤੀ ਹੈ। ਸ਼ਿਖਰ ਨੇ ਆਪਣੀ ਪਾਰੀ ਦੌਰਾਨ 10 ਚੌਕੇ ਅਤੇ 2 ਛੱਕੇ ਲਗਾਏ। ਇਸ ਦੇ ਨਾਲ ਹੀ ਉਹ ਆਈ.ਪੀ.ਐੱਲ. ਇਤਿਹਾਸ ਵਿਚ 600 ਚੌਕੇ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ। ਉਨ੍ਹਾਂ ਦੇ ਨਾਂ ਹੁਣ 176 ਪਾਰੀਆਂ ਵਿਚ 601 ਚੌਕੇ ਹੋ ਗਏ ਹਨ। ਉਨ੍ਹਾਂ ਤੋਂ ਬਾਅਦ ਸਭ ਤੋਂ ਜ਼ਿਆਦਾ ਚੌਕਿਆਂ ਦੀ ਸੂਚੀ ਵਿਚ ਡੇਵਿਡ ਵਾਰਨਰ ਦਾ ਨਾਂ ਹੈ।

ਇਹ ਵੀ ਪੜ੍ਹੋ- 4 ਭਾਰਤੀ ਗੇਂਦਬਾਜ਼ ਜਿਨ੍ਹਾਂ ਦੇ ਨਾਂ ਹੈ ਇਹ ਅਜੀਬ ਰਿਕਾਰਡ
ਧਵਨ ਨੇ ਪਛਾੜਿਆ ਵਿਰਾਟ ਕੋਹਲੀ ਨੂੰ
ਧਵਨ ਨੇ ਇਸ ਤੋਂ ਇਲਾਵਾ ਇਕ ਹੋਰ ਉਪਲਬਧੀ ਆਪਣੇ ਨਾਂ ਕੀਤੀ ਅਤੇ ਵਿਰਾਟ ਕੋਹਲੀ ਨੂੰ ਪਛਾੜ ਦਿੱਤਾ। ਉਹ ਹੁਣ ਚੇਨਈ ਸੁਪਰ ਕਿੰਗਜ਼ ਵਿਰੁੱਧ ਸਾਰੇ ਟੀ-20 ਮੁਕਾਬਲਿਆਂ ਵਿਚ ਸਭ ਤੋਂ ਵਧੇਰੇ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਸੀ.ਐੱਸ.ਕੇ. ਵਿਰੁੱਧ ਧਵਨ 910 ਦੌੜਾਂ ਬਣਾ ਚੁੱਕੇ ਹਨ ਜਦੋਂ ਕਿ ਵਿਰਾਟ ਨੇ 901 ਦੌੜਾਂ ਬਣਾਈਆਂ ਹਨ।
ਧਵਨ ਆਈ.ਪੀ.ਐੱਲ. ਵਿਚ ਸਭ ਤੋਂ ਜ਼ਿਆਦਾ ਵਾਰ 50 ਤੋਂ ਜ਼ਿਆਦਾ ਦਾ ਸਕੋਰ ਕਰਨ ਦੇ ਮਾਮਲੇ ਵਿਚ ਵਿਰਾਟ ਕੋਹਲੀ ਦੇ ਨਾਲ ਸਾਂਝੇ ਤੌਰ 'ਤੇ ਦੂਜੇ ਨੰਬਰ 'ਤੇ ਪਹੁੰਚ ਗਏ ਹਨ। ਦੋਹਾਂ ਖਿਡਾਰੀਆਂ ਦੇ ਹੁਣ 44 ਵਾਰ ਇਹ ਕਮਾਲ ਕੀਤਾ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Sunny Mehra

This news is Content Editor Sunny Mehra