ਸ਼ਿਖਰ ਧਵਨ, ਅਰਸ਼ਦੀਪ ਸਿੰਘ ਅਤੇ ਹਰਪ੍ਰੀਤ ਬਰਾੜ ਨੇ ਮੂਸੇਵਾਲਾ ਦੇ ਗੀਤ ''ਤੇ ਪਾਇਆ ਭੰਗੜਾ (ਵੇਖੋ ਵੀਡੀਓ)

04/28/2023 2:33:20 PM

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ ਵਿਚ ਪੰਜਾਬ ਕਿੰਗਜ਼ ਦੀ ਅਗਵਾਈ ਕਰ ਰਹੇ ਸ਼ਿਖਰ ਧਵਨ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜੋ ਕਿ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਗਈ ਹੈ। ਇਸ ਵੀਡੀਓ ਵਿਚ ਉਹ ਹੋਰ ਸਾਥੀ ਖ਼ਿਡਾਰੀਆਂ ਨਾਲ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਵਿਚ ਸ਼ਿਖ਼ਰ ਧਵਨ, ਅਰਸ਼ਦੀਪ ਸਿੰਘ ਅਤੇ ਹਰਪ੍ਰੀਤ ਬਰਾੜ ਨੂੰ ਸਿੱਧੂ ਮੂਸੇਵਾਲਾ ਦੇ ਪੰਜਾਬੀ ਗੀਤ 'ਤੇ ਨੱਚਦੇ ਵੇਖਿਆ ਜਾ ਸਕਦਾ ਹੈ। ਇਸ ਦੌਰਾਨ ਧਵਨ ਵੀ ਪੰਗ ਬੰਨ੍ਹੇ ਨਜ਼ਰ ਆਏ ਅਤੇ ਇਹ ਤਿੰਨੇ ਸਿੱਧੂ ਮੂਸੇਵਾਲਾ ਵਾਂਗ ਪੱਟ 'ਤੇ ਥਾਪੀ ਮਾਰਦੇ ਵੀ ਨਜ਼ਰ ਆਏ।

ਇਹ ਵੀ ਪੜ੍ਹੋ: ਪਰਬਤਾਰੋਹੀ ਅਰਜੁਨ ਵਾਜਪਾਈ ਨੇ ਚਮਕਾਇਆ ਭਾਰਤ ਦਾ ਨਾਂ, ਕਾਇਮ ਕੀਤੀ ਹੌਂਸਲੇ ਦੀ ਮਿਸਾਲ

 

 
 
 
 
 
View this post on Instagram
 
 
 
 
 
 
 
 
 
 
 

A post shared by Shikhar Dhawan (@shikhardofficial)

ਦੱਸ ਦੇਈਏ ਕਿ ਅੱਜ ਪੰਜਾਬ ਕਿੰਗਜ਼ ਦਾ ਮੁਕਾਬਲਾ ਲਖਨਊ ਸੁਪਰ ਜਾਇੰਟਸ ਨਾਲ ਹੋਵੇਗਾ। ਦੋਵਾਂ ਟੀਮਾਂ ਨੇ 7 ’ਚੋਂ 4 ਮੈਚ ਜਿੱਤੇ ਹਨ ਅਤੇ ਮੁਸ਼ਕਿਲ ਹੁੰਦੀ ਜਾ ਰਹੀ ਪਲੇਆਫ ਦੀ ਦੌੜ ’ਚ ਹੁਣ ਹਰ ਮੈਚ ਮਹੱਤਵਪੂਰਨ ਹੋ ਗਿਆ ਹੈ। ਪੰਜਾਬ ਕਿੰਗਜ਼ ਪਿਛਲੇ 2 ਮੈਚ ਹਾਰਨ ਤੋਂ ਬਾਅਦ ਵਾਪਸੀ ਦੀ ਕੋਸ਼ਿਸ਼ ’ਚ ਹੋਵੇਗਾ। ਨਿਯਮਿਤ ਕਪਤਾਨ ਸ਼ਿਖਰ ਧਵਨ ਮੋਢੇ ਦੀ ਸੱਟ ਕਾਰਨ 3 ਮੈਚ ਨਹੀਂ ਖੇਡ ਸਕਿਆ ਪਰ ਇਸ ਮੈਚ ’ਚ ਵਾਪਸੀ ਕਰ ਸਕਦਾ ਹੈ। ਪੰਜਾਬ ਨੇ ਆਪਣੀਆਂ ਗਲਤੀਆਂ ਨਾਲ ਕੁਝ ਮੈਚ ਗੁਆਏ ਹਨ ਪਰ ਹੁਣ ਕੋਈ ਰਿਸਕ ਨਹੀਂ ਲੈਣਾ ਚਾਹੇਗਾ।

ਇਹ ਵੀ ਪੜ੍ਹੋ: ਭਾਰਤੀ ਡਰਾਈਵਰ ਨਾਲ ਨਸਲੀ ਵਿਤਕਰਾ, ਸਮਰਥਨ 'ਚ ਆਏ ਆਸਟ੍ਰੇਲੀਆ ਦੇ 11 ਸਾਲਾ ਬੱਚੇ ਨੇ ਜਿੱਤਿਆ ਲੋਕਾਂ ਦਾ ਦਿਲ

cherry

This news is Content Editor cherry