ਧਰੁਣ ਨੇ ਅੜਿੱਕਾ ਦੌੜ ''ਚ ਬਣਾਇਆ ਨਵਾਂ ਰਾਸ਼ਟਰੀ ਰਿਕਾਰਡ

03/09/2018 9:56:48 AM

ਪਟਿਆਲਾ, (ਬਿਊਰੋ)— ਤਾਮਿਲਨਾਡੂ ਦੇ ਧਰੁਣ ਅਯਯਾਸਾਮੀ ਨੇ ਰਨ ਐਡਮ ਫੈੱਡਰੇਸ਼ਨ ਕੱਪ ਐਥਲੈਟਿਕਸ ਚੈਂਪੀਅਨਸ਼ਿਪ ਦੇ ਚੌਥੇ ਦਿਨ ਵੀਰਵਾਰ ਨੂੰ 49.45 ਸਕਿੰਟ ਦੇ ਸਮੇਂ ਨਾਲ ਪੁਰਸ਼ਾਂ ਦੀ 400 ਮੀਟਰ ਅੜਿੱਕਾ ਦੌੜ ਪਾਰ ਕਰ ਕੇ ਨਵਾਂ ਰਾਸ਼ਟਰੀ ਰਿਕਾਰਡ ਬਣਾ ਦਿੱਤਾ। 
ਧਰੁਣ ਨੇ ਇਸ ਤਰ੍ਹਾਂ 11 ਸਾਲ ਪੁਰਾਣੇ ਰਾਸ਼ਟਰੀ ਰਿਕਾਰਡ ਨੂੰ ਤੋੜਿਆ। ਉਸ ਤੋਂ ਪਹਿਲਾਂ ਜੋਸੇਫ ਅਬ੍ਰਾਹਮ ਨੇ 2007 ਵਿਚ 49.51 ਸਕਿੰਟ ਦਾ ਸਮਾਂ ਲੈ ਕੇ 400 ਮੀਟਰ ਅੜਿੱਕਾ ਦੌੜ ਪਾਰ ਕੀਤੀ ਸੀ। ਧਰੁਣ ਨੇ ਇਸਦੇ ਨਾਲ ਹੀ ਭਾਰਤੀ ਐਥਲੈਟਿਕਸ ਫੈੱਡਰੇਸ਼ਨ ਦਾ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਲਈ 49.45 ਸਕਿੰਟ ਦਾ ਕੁਆਲੀਫਾਇੰਗ ਮਾਰਕ ਵੀ ਹਾਸਲ ਕਰ ਲਿਆ।