ਰਿੰਗ ''ਚ 11 ਮਹੀਨੇ ਬਾਅਦ ਪਰਤੇ ਕੇਨ, ਆਉਂਦੇ ਹੀ ਰੋਮਨ ਰੇਂਸ ਦਾ ਚਾੜਿਆ ਕੁੱਟਾਪਾ

10/18/2017 8:44:17 AM

ਨਵੀਂ ਦਿੱਲੀ, (ਬਿਊਰੋ)— ਸਾਬਕਾ ਚੈਂਪੀਅਨ ਡੀਮਨ ਕੇਨ ਨੇ ਡਬਲਿਊ.ਡਬਲਿਊ.ਈ. 'ਚ 11 ਮਹੀਨੇ ਬਾਅਦ ਵਾਪਸੀ ਕਰਦੇ ਹੋਏ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਕੇਨ ਦੀ ਵਾਪਸੀ ਦੇਖਣ 'ਚ ਬੇਹੱਦ ਦਿਲਚਸਪ ਰਹੀ। ਉਨ੍ਹਾਂ ਨੇ ਵਾਪਸੀ ਕਰਦੇ ਹੋਏ ਰੋਮਨ ਰੇਂਸ ਨੂੰ 2 ਚੋਕਸਲੈਮ ਅਤੇ ਟੂੰਬਸਟੋਨ ਪਾਈਲਡਰਾਈਵਰ ਮਾਰੇ। ਕੇਨ ਦੀ ਵਾਪਸੀ ਉਸ ਸਮੇਂ ਹੋਈ ਜਦੋਂ ਮੰਡੇ ਨਾਈਟ ਰਾਅ 'ਚ ਰੋਮਨ ਰੇਂਸ ਦਾ ਮੁਕਾਬਲਾ ਬ੍ਰਾਨ ਸਟ੍ਰਾਮੈਨ ਨਾਲ ਹੋ ਰਿਹਾ ਸੀ।


ਮੈਚ 'ਚ ਰੋਮਨ ਪੂਰੀ ਤਰ੍ਹਾਂ ਨਾਲ ਸਟ੍ਰਾਮੈਨ 'ਤੇ ਭਾਰੀ ਪੈ ਰਹੇ ਸਨ ਅਤੇ ਉਨ੍ਹਾਂ ਨੇ ਸੁਪਰ ਪੰਚ ਦੇ ਕੇ ਉਨ੍ਹਾਂ ਨੂੰ ਅੱਧ ਮੋਇਆ ਵੀ ਕਰ ਦਿੱਤਾ ਪਰ ਕੇਨ ਦੇ ਅਚਾਨਕ ਹਮਲੇ ਨਾਲ ਰੋਮਨ ਸੰਭਲ ਨਹੀਂ ਸਕੇ। ਜਿਸ ਦੇ ਕਾਰਨ ਬ੍ਰਾਨ ਸਟ੍ਰਾਮੈਨ ਨੇ ਰੇਂਸ ਨੂੰ ਆਪਣਾ ਫਿਨਿਸ਼ਿੰਗ ਮੂਵ ਪਾਵਰਸਲੈਮ ਦੇ ਕੇ ਮੈਚ ਆਪਣੇ ਨਾਂ ਕੀਤਾ।