ਵਿਸ਼ਵ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ-2019 ਦੀ ਮੇਜ਼ਬਾਨੀ ਕਰੇਗੀ ਦਿੱਲੀ

03/20/2019 12:16:08 AM

ਨਵੀਂ ਦਿੱਲੀ (ਨਿਕਲੇਸ਼ ਜੈਨ)— ਵਿਸ਼ਵ ਸ਼ਤਰੰਜ ਸੰਘ ਨੇ ਭਾਰਤੀ ਸ਼ਤਰੰਜ ਸੰਘ ਦੀ ਬੇਨਤੀ 'ਤੇ ਆਪਣੀ ਮੋਹਰ ਲਾਉਂਦਿਆਂ ਇਸ ਸਾਲ ਹੋਣ ਵਾਲੀ ਵਿਸ਼ਵ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ-2019 ਦੀ ਮੇਜ਼ਬਾਨੀ ਭਾਰਤ ਦੀ ਰਾਜਧਾਨੀ ਦਿੱਲੀ ਨੂੰ ਦੇ ਦਿੱਤੀ ਹੈ। ਚੈਂਪੀਅਨਸ਼ਿਪ  ਦਾ ਆਯੋਜਨ 14 ਤੋਂ 26 ਅਕਤੂਬਰ ਵਿਚਾਲੇ ਨਵੀਂ ਦਿੱਲੀ ਸਥਿਤ ਲੀਲਾ ਕਨਵੈਨਸ਼ਨ ਹੋਟਲ ਵਿਚ ਕੀਤਾ ਜਾਵੇਗਾ। ਵਿਸ਼ਵ ਜੂਨੀਅਰ ਸ਼ਤਰੰਜ ਦੇ ਇਤਿਹਾਸ ਦਾ ਇਹ 58ਵਾਂ ਸੈਸ਼ਨ ਹੋਵੇਗਾ, ਜਿਸ ਦੀ ਸ਼ੁਰੂਆਤ 1951 'ਚ ਇੰਗਲੈਂਡ ਵਿਚ ਹੋਈ ਸੀ।
ਭਾਰਤ 'ਚ ਇਹ ਵਿਸ਼ਵ ਜੂਨੀਅਰ ਦਾ 6ਵਾਂ ਪੜਾਅ ਹੈ, ਜਦਕਿ ਰਾਜਧਾਨੀ ਦਿੱਲੀ ਵਿਚ ਇਹ ਪਹਿਲਾ ਮੌਕਾ ਹੋਵੇਗਾ। ਭਾਰਤ ਵਿਚ ਇਸ ਤੋਂ ਪਹਿਲਾਂ 2002 'ਚ ਗੋਆ, 2004 'ਚ ਕੋਚੀ, 2011 'ਚ ਚੇਨਈ, 2014 'ਚ ਪੁਣੇ ਤੇ 2016 'ਚ ਭੁਵਨੇਸ਼ਵਰ ਵਿਚ ਆਯੋਜਿਤ ਹੋ ਚੁੱਕਾ ਹੈ। 

Gurdeep Singh

This news is Content Editor Gurdeep Singh