ਉਮਰ ''ਚ ਹੇਰਾਫੇਰੀ ਲਈ ਦਿੱਲੀ ਦਾ ਕ੍ਰਿਕਟਰ ਪਾਬੰਦੀਸ਼ੁਦਾ

12/03/2019 1:47:14 AM

ਨਵੀਂ ਦਿੱਲੀ— ਦਿੱਲੀ ਦੇ ਕ੍ਰਿਕਟਰ ਪ੍ਰਿੰਸ ਰਾਮਨਿਵਾਸ ਯਾਦਵ ਨੂੰ ਅੰਡਰ-19 ਟੂਰਨਾਮੈਂਟ ਵਿਚ ਉਮਰ 'ਚ ਹੇਰਾਫੇਰੀ ਦੇ ਮਾਮਲੇ ਵਿਚ ਦੋਸ਼ੀ ਪਾਏ ਜਾਣ ਤੋਂ ਬਾਅਦ ਬੀ. ਸੀ. ਸੀ. ਆਈ. ਨੇ ਅਗਲੇ ਦੋ ਸੈਸ਼ਨਾਂ ਲਈ ਘਰੇਲੂ ਕ੍ਰਿਕਟ ਤੋਂ ਪਾਬੰਦੀਸ਼ੁਦਾ ਕਰ ਦਿੱਤਾ ਹੈ। ਦਿੱਲੀ ਅਤੇ ਜ਼ਿਲਾ ਕ੍ਰਿਕਟ ਸੰਘ (ਡੀ. ਡੀ. ਸੀ. ਏ.) ਦੇ ਨਾਲ ਰਜਿਸਟਰਡ ਯਾਦਵ ਨੂੰ ਬੀ. ਸੀ. ਸੀ. ਆਈ. ਨੇ ਤੁਰੰਤ ਪ੍ਰਭਾਵ ਨਾਲ ਅਯੋਗ ਕਰ ਦਿੱਤਾ ਅਤੇ ਨਾਲ ਹੀ 2020-21 ਅਤੇ 2021-22 ਘਰੇਲੂ ਸੈਸ਼ਨ ਵਿਚ ਉਸ ਵਲੋਂ ਹਿੱਸਾ ਲੈਣ 'ਤੇ ਵੀ ਪਾਬੰਦੀ ਲਾ ਦਿੱਤੀ ਹੈ।

Gurdeep Singh

This news is Content Editor Gurdeep Singh