DC v RCB : ਬੈਂਗਲੁਰੂ ਨੇ ਦਿੱਲੀ ਨੂੰ 16 ਦੌੜਾਂ ਨਾਲ ਹਰਾਇਆ

04/16/2022 11:26:22 PM

ਮੁੰਬਈ- ਫਾਰਮ 'ਚ ਚੱਲ ਰਹੇ ਵਿਕਟਕੀਪਰ ਦਿਨੇਸ਼ ਕਾਰਿਤਕ (ਅਜੇਤੂ 66) ਅਤੇ ਆਲਰਾਊਂਡਰ ਗਲੇਨ ਮੈਕਲਵੈੱਲ (55) ਦੇ ਸ਼ਾਨਦਾਰ ਅਰਧ ਸੈਂਕੜਿਆਂ ਅਤੇ ਤੇਜ਼ ਗੇਂਦਬਾਜ਼ਾਂ ਜੋਸ਼ ਹੇਜ਼ਲਵੁੱਡ (28 ਦੌੜਾਂ 'ਤੇ ਤਿੰਨ ਵਿਕਟਾਂ) ਅਤੇ ਮੁਹੰਮਦ ਸਿਰਾਜ (31 ਦੌੜਾਂ 'ਤੇ 2 ਵਿਕਟਾਂ) ਦੀ ਸ਼ਾਨ ਸ਼ਾਨਦਾਰ ਗੇਂਦਬਾਜ਼ੀ ਦੀ ਮਦਦ ਨਾਲ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਦਿੱਲੀ ਕੈਪੀਟਲਸ ਨੂੰ ਸ਼ਨੀਵਾਰ ਨੂੰ ਆਈ. ਪੀ. ਐੱਲ. ਮੁਕਾਬਲੇ 16 ਦੌੜਾਂ ਨਾਲ ਹਰਾ ਦਿੱਤਾ। ਬੈਂਗਲੁਰੂ ਨੇ 20 ਓਵਰਾਂ ਵਿਚ ਪੰਜ ਵਿਕਟਾਂ 'ਤੇ 189 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਅਤੇ ਦਿੱਲੀ ਨੂੰ ਸੱਤ ਵਿਕਟਾਂ 'ਤੇ 173 ਦੌੜਾਂ 'ਤੇ ਰੋਕ ਦਿੱਤਾ। ਬੈਂਗਲੁਰੂ ਨੇ ਇਸ ਤਰ੍ਹਾਂ 6 ਮੈਚਾਂ ਵਿਚ ਚੌਥੀ ਜਿੱਤ ਹਾਸਲ ਕੀਤੀ ਜਦਕਿ ਦਿੱਲੀ ਨੇ ਪੰਜ ਮੌਚਾਂ ਵਿਚ ਤੀਜੀ ਹਾਰ ਦਾ ਸਾਹਮਣਾ ਕੀਤਾ। ਬੈਂਗਲੁਰੂ ਹੁਣ 8 ਅੰਕਾਂ ਦੇ ਨਾਲ ਅੰਕ ਸੂਚੀ ਵਿਚ ਤੀਜੇ ਸਥਾਨ 'ਤੇ ਆ ਗਈ ਹੈ।

ਇਹ ਖ਼ਬਰ ਪੜ੍ਹੋ- ਅਨਿਰਬਾਨ ਲਾਹਿੜੀ ਦੂਜੇ ਦੌਰ 'ਚ ਖਿਸਕੇ, ਕੱਟ 'ਚ ਬਣਾਈ ਜਗ੍ਹਾ
ਟੀਚੇ ਦਾ ਪਿੱਛਾ ਕਰਦੇ ਹੋਏ ਪ੍ਰਿਥਵੀ ਸ਼ਾਹ 13 ਗੇਂਦਾਂ 'ਚ 16 ਦੌੜਾਂ ਬਣਾ ਕੇ ਮੁਹੰਮਦ ਸਿਰਾਜ ਦਾ ਸ਼ਿਕਾਰ ਬਣੇ। ਡੇਵਿਡ ਵਾਰਨਰ ਨੇ ਵਿਕਟਾਂ ਦੇ ਡਿੱਗਣ ਦੇ ਵਿਚਾਲੇ 38 ਗੇਂਦਾਂ 'ਤੇ 66 ਦੌੜਾਂ 'ਚ ਚਾਰ ਚੌਕੇ ਅਤੇ ਪੰਜ ਛੱਕੇ ਲਗਾਏ। ਕਪਤਾਨ ਰਿਸ਼ਭ ਪੰਤ ਨੇ 17 ਗੇਂਦਾਂ 'ਤੇ 34 ਦੌੜਾਂ ਵਿਚ ਤਿੰਨ ਚੌਕੇ ਅਤੇ 2 ਛੱਕੇ ਲਗਾਏ। ਪੰਤ ਦਾ ਵਿਕਟ 142 ਦੇ ਸਕੋਰ 'ਤੇ ਡਿੱਗਿਆ। ਇਸ ਤੋਂ ਪਹਿਲਾਂ ਮਿਚੇਲ ਮਾਰਸ਼ 24 ਗੇਂਦਾਂ 'ਤੇ 14 ਦੌੜਾਂ ਬਣਾ ਕੇ ਰਨ ਆਊਟ ਹੋਏ। ਸ਼ਾਰਦੁਲ ਠਾਕੁਰ 2 ਛੱਕਿਆਂ ਦੀ ਮਦਦ ਨਾਲ 17 ਦੌੜਾਂ ਬਣਾ ਕੇ ਜੋਸ਼ ਹੇਜ਼ਲਵੁੱਡ ਦਾ ਸ਼ਿਕਾਰ ਬਣੇ। ਦਿੱਲੀ ਨੇ 7ਵੇਂ ਵਿਕਟ 156 ਦੇ ਸਕੋਰ 'ਤੇ ਗੁਆ ਦਿੱਤਾ। ਅਕਸ਼ਰ ਪਟੇਲ ਅਤੇ ਕੁਲਦੀਪ ਯਾਦਵ ਨੇ ਅਜੇਤੂ 10-10 ਦੌੜਾਂ ਬਣਾਈਆਂ ਪਰ ਦਿੱਲੀ ਟੀਚੇ ਤੋਂ ਦੂਰ ਰਹਿ ਗਈ।


ਇਸ ਤੋਂ ਪਹਿਲਾਂ ਕਾਰਤਿਕ ਨੇ 34 ਗੇਂਦਾਂ ਵਿਚ ਅਜੇਤੂ 66 ਦੌੜਾਂ ਵਿਚ ਪੰਜ ਚੌਕੇ ਅਤੇ ਪੰਜ ਛੱਕੇ ਲਗਾਏ ਜਦਕਿ ਮੈਕਸਵੈੱਲ ਨੇ 34 ਗੇਂਦਾਂ ਵਿਚ 55 ਦੌੜਾਂ ਵਿਚ ਸੱਤ ਚੌਕੇ ਅਤੇ 2 ਛੱਕੇ ਲਗਾਏ। ਸ਼ਾਹਬਾਜ਼ ਅਹਿਮਦ ਨੇ 21 ਗੇਂਦਾਂ ਵਿਚ ਅਜੇਤੂ 32 ਦੌੜਾਂ 'ਚ ਤਿੰਨ ਚੌਕੇ ਅਤੇ ਇਕ ਛੱਕਾ ਲਗਾਇਆ। ਮੈਕਸਵੈੱਲ ਦਾ ਵਿਕਟ 92 ਦੇ ਸਕੋਰ 'ਤੇ ਡਿੱਗਣ ਤੋਂ ਬਾਅਦ ਕਾਰਤਿਕ ਅਤੇ ਸ਼ਾਹਬਾਜ਼ ਨੇ 6ਵੇਂ ਵਿਕਟ ਦੇ ਲਈ ਅਜੇਤੂ ਸਾਂਝੇਦਾਰੀ ਵਿਚ 97 ਦੌੜਾਂ ਜੋੜੀਆਂ। ਦਿੱਲੀ ਵਲੋਂ ਸ਼ਾਰਦੁਲ ਠਾਕੁਰ, ਖਲੀਲ ਅਹਿਮਦ, ਅਕਸ਼ਰ ਪਟੇਲ ਅਤੇ ਕੁਲਦੀਪ ਯਾਦਵ ਨੇ 1-1 ਵਿਕਟ ਹਾਸਲ ਕੀਤਾ।

ਇਹ ਖ਼ਬਰ ਪੜ੍ਹੋ- MI v LSG : 100ਵੇਂ IPL ਮੈਚ 'ਚ ਰਾਹੁਲ ਦਾ ਸੈਂਕੜਾ, ਇਹ ਰਿਕਾਰਡ ਵੀ ਬਣਾਏ

ਪਲੇਇੰਗ ਇਲੈਵਨ-
ਦਿੱਲੀ ਕੈਪੀਟਲਸ :- ਪ੍ਰਿਥਵੀ ਸ਼ਾਹ, ਡੇਵਿਡ ਵਾਰਨਰ, ਰਿਸ਼ਭ ਪੰਤ (ਕਪਤਾਨ, ਵਿਕਟਕੀਪਰ), ਰੋਵਮੈਨ ਪਾਵੇਲ, ਸਰਫਰਾਜ਼ ਖ਼ਾਨ, ਅਕਸ਼ਰ ਪਟੇਲ, ਲਲਿਤ ਯਾਦਵ, ਸ਼ਾਰਦੁਲ ਠਾਕੁਰ, ਕਰੁਣਾਲ ਪੰਡਯਾ, ਕੁਲਦੀਪ ਯਾਦਵ, ਮੁਸਤਫਿਜੁਰ ਰਹਿਮਾਨ, ਖ਼ਲੀਲ ਅਹਿਮਦ।

ਰਾਇਲ ਚੈਲੰਜਰਜ਼ ਬੈਂਗਲੁਰੂ :- ਫਾਫ ਡੁ ਪਲੇਸਿਸ (ਕਪਤਾਨ), ਅਨੁਜ ਰਾਵਤ, ਵਿਰਾਟ ਕੋਹਲੀ, ਸੁਯਸ਼ ਪ੍ਰਭੂਦੇਸਾਈ, ਦਿਨੇਸ਼ ਕਾਰਤਿਕ (ਉਪ ਕਪਤਾਨ), ਸ਼ਾਹਬਾਜ਼ ਅਹਿਮਦ, ਵਾਨਿੰਦੂ ਹਸਰੰਗਾ, ਗਲੇਨ ਮੈਕਲਵੈੱਲ, ਮੁਹੰਮਦ ਸਿਰਾਜ, ਜੋਸ਼ ਹੇਜ਼ਲਵੁੱਡ, ਆਕਾਸ਼ ਦੀਪ।

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh