IPL 2020 DC vs CSK : ਦਿੱਲੀ ਨੇ ਚੇਨਈ ਨੂੰ 5 ਵਿਕਟਾਂ ਨਾਲ ਹਰਾਇਆ

10/17/2020 11:24:56 PM

ਸ਼ਾਰਜਾਹ- ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਇੰਡੀਅਨ ਪ੍ਰੀਮੀਅਰ ਲੀਗ 'ਚ ਪਹਿਲਾ ਸੈਂਕੜਾ ਲਗਾਉਂਦੇ ਹੋਏ ਚੇਨਈ ਸੁਪਰ ਕਿੰਗਜ਼ ਦੇ ਵਿਰੁੱਧ ਸ਼ਨੀਵਾਰ ਨੂੰ ਇੱਥੇ ਦਿੱਲੀ ਕੈਪੀਟਲਸ ਨੇ 5 ਵਿਕਟਾਂ ਨਾਲ ਜਿੱਤ ਹਾਸਲ ਕੀਤੀ। ਧਵਨ ਨੇ 58 ਗੇਂਦਾਂ 'ਚ ਅਜੇਤੂ 101 ਦੌੜਾਂ ਦਾ ਪਾਰੀ ਖੇਡੀ। ਇਸ ਜਿੱਤ ਦੇ ਨਾਲ ਹੀ ਦਿੱਲੀ ਦੀ ਟੀਮ 9 ਮੈਚਾਂ 'ਚ 14 ਅੰਕਾਂ ਦੇ ਨਾਲ ਅੰਕ ਸੂਚੀ 'ਚ ਪਹਿਲੇ ਸਥਾਨ 'ਤੇ ਪਹੁੰਚ ਗਈ ਹੈ।


ਚੇਨਈ ਨੇ ਪੰਜ ਵਿਕਟਾਂ 'ਤੇ 179 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ 'ਚ ਦਿੱਲੀ ਨੇ ਇਕ ਗੇਂਦ ਬਾਕੀ ਰਹਿੰਦੇ ਹੋਏ ਪੰਜ ਵਿਕਟਾਂ 'ਤੇ 185 ਦੌੜਾਂ ਬਣਾ ਕੇ ਮੈਚ ਆਪਣੇ ਨਾਂ ਕਰ ਲਿਆ। ਦਿੱਲੀ ਨੂੰ ਆਖਰੀ 2 ਓਵਰਾਂ 'ਚ 21 ਦੌੜਾਂ ਦੀ ਜ਼ਰੂਰਤ ਸੀ ਪਰ ਸੈਮ ਕਿਊਰੇਨ ਨੇ 19ਵੇਂ ਓਵਰ 'ਚ ਚਾਰ ਦੌੜਾਂ ਦਿੱਤੀਆਂ ਅਤੇ ਐਲੇਕਸ ਕੈਰੀ (04) ਦਾ ਵਿਕਟ ਹਾਸਲ ਕਰ ਮੈਚ ਨੂੰ ਰੋਮਾਂਚਕ ਬਣਾ ਦਿੱਤਾ। ਡਵੇਨ ਬ੍ਰਾਵੋ ਜ਼ਖਮੀ ਹੋਣ ਦੇ ਕਾਰਨ ਮੈਦਾਨ 'ਚ ਨਹੀਂ ਸੀ ਅਜਿਹੇ 'ਚ ਕਪਤਾਨ ਧੋਨੀ ਨੇ ਆਖਰੀ ਓਵਰ 'ਚ ਜਡੇਜਾ ਨੂੰ ਗੇਂਦ ਸੌਂਪੀ, ਜਿਸ ਦੇ ਵਿਰੁੱਧ ਅਕਸ਼ਰ ਪਟੇਲ ਨੇ ਤਿੰਨ ਛੱਕੇ ਲਗਾ ਕੇ ਦਿੱਲੀ ਦੀ ਜਿੱਤ ਪੱਕੀ ਕਰ ਦਿੱਤੀ। ਉਨ੍ਹਾਂ ਨੇ ਪੰਜ ਗੇਂਦਾਂ 'ਚ ਅਜੇਤੂ 21 ਦੌੜਾਂ ਬਣਾਈਆਂ।


ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਦੀ ਟੀਮ ਨੂੰ ਦੀਪਕ ਚਾਹਰ ਨੇ ਪਾਰੀ ਦੀ ਗੇਂਦ ਹੀ ਪ੍ਰਿਥਵੀ ਸ਼ਾਹ ਨੂੰ ਖਾਤਾ ਖੋਲ੍ਹੇ ਬਿਨਾਂ ਪੈਵੇਲੀਅਨ ਭੇਜ ਦਿੱਤਾ। ਧਵਨ ਨੇ ਤਿੰਨ ਜੀਵਨਦਾਨ ਦਾ ਫਾਇਦਾ ਚੁੱਕਦੇ ਹੋਏ ਆਪਣੀ ਸੈਂਕੜੇ ਵਾਲੀ ਪਾਰੀ 'ਚ 14 ਚੌਕੇ ਲਗਾਏ ਅਤੇ ਇਕ ਛੱਕਾ ਲਗਾਇਆ।


ਡੂ ਪਲੇਸਿਸ ਨੇ ਸ਼ੇਨ ਵਾਟਸਨ (36) ਦੇ ਨਾਲ ਦੂਜੇ ਵਿਕਟ ਲਈ 87 ਦੌੜਾਂ ਦੀ ਸਾਂਝੇਦਾਰੀ ਕਰ ਬਾਅਦ ਦੇ ਬੱਲੇਬਾਜ਼ਾਂ ਦੇ ਲਈ ਮਜ਼ਬੂਤ ਨੀਂਹ ਰੱਖੀ। ਚੇਨਈ ਦੇ ਲਈ ਟਾਸ ਜਿੱਤੇ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਉਸ ਸਮੇਂ ਗਲਤ ਲੱਗਿਆ ਜਦੋਂ ਨੌਜਵਾਨ ਤੇਜ਼ ਗੇਂਦਬਾਜ਼ ਤੁਸ਼ਾਰ ਪਾਂਡੇ ਨੇ ਸ਼ੁਰੂਆਤੀ ਓਵਰ 'ਚ ਤਿੰਨ ਗੇਂਦਾਂ 'ਤੇ ਹੀ ਚੇਨਈ ਦੇ ਸਲਾਮੀ ਬੱਲੇਬਾਜ਼ ਸੈਮ ਕਿਊਰੇਨ ਦਾ ਵਿਕਟ ਹਾਸਲ ਕੀਤਾ। ਡੂ ਪਲੇਸਿਸ ਨੇ 12ਵੇਂ ਓਵਰ 'ਚ ਇਕ ਦੌੜਾਂ ਦੇ ਨਾਲ 39 ਗੇਂਦਾਂ 'ਚ ਆਈ. ਪੀ. ਐੱਲ. ਦਾ 16ਵੇਂ ਅਤੇ ਮੌਜੂਦਾ ਸੈਸ਼ਨ ਦਾ ਚੌਥਾ ਅਰਧ ਸੈਂਕੜਾ ਪੂਰਾ ਕੀਤਾ ਪਰ ਅਗਲੀ ਗੇਂਦ 'ਤੇ ਨੋਰਤਜੇ ਨੇ ਵਾਟਸਨ ਨੂੰ ਬੋਲਡ ਕਰ ਦੋਵਾਂ ਦੇ ਵਿਚ ਦੂਜੇ ਵਿਕਟ ਲਈ 87 ਦੌੜਾਂ ਦੀ ਸਾਂਝੇਦਾਰੀ ਨੂੰ ਤੋੜ ਦਿੱਤਾ। ਵਾਟਸਨ ਨੇ 28 ਗੇਂਦਾਂ 'ਚ 6 ਚੌਕਿਆਂ ਦੀ ਮਦਦ ਨਾਲ 36 ਦੌੜਾਂ ਬਣਾਈਆਂ।

 

ਟੀਮਾਂ ਇਸ ਤਰ੍ਹਾਂ ਹਨ-
ਦਿੱਲੀ ਕੈਪੀਟਲਸ-
ਸ਼੍ਰੇਅਸ ਅਈਅਰ (ਕਪਤਾਨ), ਆਰ. ਅਸ਼ਵਿਨ, ਸ਼ਿਖਰ ਧਵਨ, ਪ੍ਰਿਥਵੀ ਸ਼ਾਹ, ਸ਼ਿਮਰੋਨ ਹੈੱਟਮਾਇਰ, ਕੈਗਿਸੋ ਰਬਾਡਾ, ਅਜਿੰਕਯ ਰਹਾਨੇ,ਰਿਸ਼ਭ ਪੰਤ (ਵਿਕਟਕੀਪਰ), ਅਕਸ਼ਰ ਪਟੇਲ, ਸੰਦੀਪ ਲਾਮੀਚਾਨੇ, ਕੀਮੋ ਪੌਲ, ਡੈਨੀਅਲ ਸੈਮਸ, ਮੋਹਿਤ ਸ਼ਰਮਾ, ਐਨਰਿਚ ਨੋਰਤਜੇ, ਐਲਕਸ ਕੈਰੀ (ਵਿਕਟਕੀਪਰ), ਅਵੇਸ਼ ਖਾਨ, ਤੁਸ਼ਾਰ ਦੇਸ਼ਪਾਂਡੇ, ਹਰਸ਼ਲ ਪਟੇਲ, ਮਾਰਕਸ ਸਟੋਇੰਸ, ਲਲਿਤ ਯਾਦਵ।

ਚੇਨਈ ਸੁਪਰ ਕਿੰਗਜ਼- ਮਹਿੰਦਰ ਸਿੰਘ ਧੋਨੀ (ਕਪਤਾਨ), ਮੁਰਲੀ ਵਿਜੇ, ਅੰਬਾਤੀ ਰਾਇਡੂ, ਫਾਫ ਡੂ ਪਲੇਸਿਸ, ਸ਼ੇਨ ਵਾਟਸਨ, ਕੇਦਾਰ ਜਾਧਵ, ਡਵੇਨ ਬ੍ਰਾਵੋ, ਰਵਿੰਦਰ ਜਡੇਜਾ, ਲੂੰਗੀ ਇਨਗਿਡੀ, ਦੀਪਕ ਚਾਹਰ, ਪਿਊਸ਼ ਚਾਵਲਾ, ਇਮਰਾਨ ਤਾਹਿਰ, ਮਿਸ਼ੇਲ ਸੈਂਟਨਰ, ਜੋਸ਼ ਹੇਜਲਵੁਡ, ਸ਼ਾਰਦੁਲ ਠਾਕੁਰ, ਸੈਮ ਕਿਊਰਨ, ਐੱਨ. ਜਗਦੀਸ਼ਨ, ਕੇ. ਐੱਮ. ਆਸਿਫ, ਮੋਨੂ ਕੁਮਾਰ, ਆਰ. ਸਾਈ. ਕਿਸ਼ੋਰ, ਰਿਤੁਰਾਜ ਗਾਇਕਵਾੜ, ਕਰਣ ਸ਼ਰਮਾ।

Gurdeep Singh

This news is Content Editor Gurdeep Singh