SRH v DC : ਸੁਪਰ ਓਵਰ 'ਚ ਦਿੱਲੀ ਨੇ ਹੈਦਰਾਬਾਦ ਨੂੰ ਹਰਾਇਆ

04/25/2021 11:43:50 PM

ਚੇਨਈ- ਦਿੱਲੀ ਕੈਪੀਟਲਸ ਨੇ ਐਤਵਾਰ ਨੂੰ ਇੱਥੇ ਆਈ. ਪੀ. ਐੱਲ. ਦੇ ਇਸ ਸੈਸ਼ਨ ਦੇ ਪਹਿਲੇ ਸੁਪਰ ਓਵਰ ਮੁਕਾਬਲੇ ਵਿਚ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾ ਕੇ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਦਿੱਲੀ ਕੈਪੀਟਲਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕਰਨ ਤੋਂ ਬਾਅਦ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ (39) ਤੇ ਕਪਤਾਨ ਰਿਸ਼ਭ ਪੰਤ ਦੀਆਂ 37 ਤੇ ਸਟੀਵ ਸਮਿਥ ਦੀਆਂ ਅਜੇਤੂ 34 ਦੌੜਾਂ, ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੀਆਂ 28 ਦੌੜਾਂ ਨਾਲ 4 ਵਿਕਟਾਂ 'ਤੇ 159 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਇਸ ਟੀਚੇ ਦਾ ਪਿੱਛਾ ਕਰਨ ਉਤਰੀ ਸਨਰਾਈਜ਼ਰਜ਼ ਹੈਦਰਾਬਾਦ ਲਈ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਇਕ ਪਾਸੇ 'ਤੇ ਡਟੇ ਰਹਿੰਦੇ ਹੋਏ 51 ਗੇਂਦਾਂ 'ਤੇ ਅਜੇਤੂ 66 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਟੀਮ ਨੇ 20 ਓਵਰਾਂ ਵਿਚ 7 ਵਿਕਟਾਂ 'ਤੇ 159 ਦੌੜਾਂ ਬਣਾਈਆਂ ਤੇ ਮੈਚ ਸੁਪਰ ਓਵਰ ਵਿਚ ਚਲਾ ਗਿਆ।

 


ਇਹ ਵੀ ਪੜ੍ਹੋ : ਚੇਨਈ ਤੇ ਬੈਂਗਲੁਰੂ ਵਿਚਾਲੇ ਮੁਕਾਬਲਾ ਅੱਜ, ਜਾਣੋ ਪਿੱਚ ਰਿਪੋਰਟ ਤੇ ਪਲੇਇੰਗ XI ਬਾਰੇ


ਹੈਦਰਾਬਾਦ ਨੂੰ ਸੁਪਰ ਓਵਰ ਤੱਕ ਪਹੁੰਚਾਉਣ 'ਚ ਜਗਦੀਸ਼ ਸੁਚਿੱਥ (ਅਜੇਤੂ 15) ਨੇ ਵੀ ਅਹਿਮ ਭੂਮਿਕਾ ਨਿਭਾਈ। ਆਖਰੀ ਓਵਰ ਵਿਚ 6 ਗੇਂਦਾਂ 16 ਦੌੜਾਂ ਦੀ ਲੋੜ ਸੀ,ਜਿਸ ਵਿਚ ਟੀਮ ਨੇ ਵਿਲੀਅਮਸਨ ਦੇ ਚੌਕੇ ਤੇ ਸਚਿੱਥ ਦੇ ਛੱਕੇ ਨਾਲ 15 ਦੌੜਾਂ ਜੋੜੀਆਂ। ਦਿੱਲੀ ਨੇ ਸੁਪਰ ਓਵਰ ਵਿਚ ਗੇਂਦਬਾਜ਼ੀ ਦੀ ਜ਼ਿੰਮੇਦਾਰੀ ਅਕਸ਼ਰ ਪਟੇਲ ਨੂੰ ਸੌਂਪੀ, ਜਿਹੜਾ ਕਿ ਕੋਵਿਡ-19 ਤੋਂ ਉੱਭਰਨ ਤੋਂ ਬਾਅਦ ਖੇਡ ਰਿਹਾ ਸੀ, ਜਿਸ ਨੇ 2 ਵਿਕਟਾਂ ਹਾਸਲ ਕੀਤੀਆਂ। ਹੈਦਰਾਬਾਦ ਵਲੋਂ ਕਪਤਾਨ ਡੇਵਿਡ ਵਾਰਨਰ ਤੇ ਵਿਲੀਅਮਸਨ ਨੇ ਮਿਲ ਕੇ 7 ਦੌੜਾਂ ਬਣਾਈਆਂ। ਆਖਰੀ ਗੇਂਦ 'ਤੇ ਸ਼ਾਰਟ ਰਨ ਹੋ ਗਿਆ ਨਹੀਂ ਤਾਂ 8 ਦੌੜਾਂ ਹੁੰਦੀਆਂ। ਹੁਣ ਹੈਦਰਾਬਾਦ ਲਈ ਰਾਸ਼ਿਦ ਖਾਨ ਗੇਂਦਬਾਜ਼ੀ ਲਈ ਉਤਰਿਆ ਜਦਕਿ ਦਿੱਲੀ ਲਈ ਪੰਤ ਤੇ ਧਵਨ ਕ੍ਰੀਜ਼ 'ਤੇ ਸਨ, ਜਿਨ੍ਹਾਂ ਨੇ 6 ਗੇਂਦਾਂ 'ਤੇ 8 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਈ।


ਇਹ ਵੀ ਪੜ੍ਹੋ : RR ਦੇ ਕਪਤਾਨ ਸੰਜੂ ਸੈਮਸਨ ਨੇ ਜਿੱਤ ਦਾ ਸਿਹਰਾ ਦਿੱਤਾ ਇਨ੍ਹਾਂ ਖਿਡਾਰੀਆਂ ਨੂੰ

ਸੰਭਾਵਿਤ ਟੀਮਾਂ 

ਸਨਰਾਈਜ਼ਰਜ਼ ਹੈਦਰਾਬਾਦ : ਡੇਵਿਡ ਵਾਰਨਰ (ਕਪਤਾਨ), ਜਾਨੀ ਬੇਅਰਸਟੋ (ਵਿਕਟਕੀਪਰ), ਕੇਨ ਵਿਲੀਅਮਸਨ, ਵਿਰਾਟ ਸਿੰਘ, ਵਿਜੇ ਸ਼ੰਕਰ, ਅਭਿਸ਼ੇਕ ਸ਼ਰਮਾ, ਕੇਦਾਰ ਜਾਧਵ, ਰਾਸ਼ਿਦ ਖਾਨ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ, ਸਿਧਾਰਥ ਕੌਲ

ਦਿੱਲੀ ਕੈਪੀਟਲਸ : ਪ੍ਰਿਥਵੀ ਸ਼ਾਹ, ਸ਼ਿਖਰ ਧਵਨ, ਸਟੀਵਨ ਸਮਿਥ, ਰਿਸ਼ਭ ਪੰਤ (ਕਪਤਾਨ ਤੇ ਵਿਕਟਕੀਪਰ), ਮਾਰਕਸ ਸਟੋਈਨਿਸ, ਸ਼ਿਮਰੋਨ ਹੇਟਮਾਇਰ, ਲਲਿਤ ਯਾਦਵ, ਰਵੀਚੰਦਰਨ ਅਸ਼ਵਿਨ, ਕਾਗੀਸੋ ਰਬਾਡਾ, ਅਮਿਤ ਮਿਸ਼ਰਾ, ਅਵੇਸ਼ ਖਾਨ


ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 

Tarsem Singh

This news is Content Editor Tarsem Singh