ਸਟੋਕਸ ਦੀ ਕੌਮਾਂਤਰੀ ਕ੍ਰਿਕਟ ''ਚ ਵਾਪਸੀ ''ਚ ਹੋ ਸਕਦੀ ਹੈ ਦੇਰੀ

01/19/2018 2:21:20 AM

ਲੰਡਨ— ਵੇਨ ਸਟੋਕਸ ਦੀ ਕੌਮਾਂਤਰੀ ਕ੍ਰਿਕਟ 'ਚ ਵਾਪਸੀ 'ਚ ਦੇਰੀ ਹੋ ਸਕਦੀ ਹੈ ਕਿਉਂਕਿ ਜਿਸ ਦਿਨ ਉਸ ਨੇ ਨਿਊਜ਼ੀਲੈਂਡ ਦੇ ਖਿਲਾਫ ਟੀ-20 ਮੈਚ ਖੇਡਣਾ ਹੈ ਉਸ ਦਿਨ ਉਸ ਨੂੰ ਅਦਾਲਤ 'ਚ ਹਾਜ਼ਰ ਹੋਣ ਪੈ ਸਕਦਾ ਹੈ।
13 ਫਰਵਰੀ ਨੂੰ ਅਦਾਲਤ 'ਚ ਹੋਣਾ ਪਵੇਗਾ ਪੇਸ਼
ਇਸ ਆਲਰਾਊਂਡਰ ਨੂੰ ਫਰਵਰੀ 'ਚ ਹੋਣ ਵਾਲੀ ਤ੍ਰਿਕੋਣੀ ਟੀ-20 ਸੀਰੀਜ਼ ਦੇ ਲਈ ਟੀਮ 'ਚ ਚੁਣਿਆ ਗਿਆ ਹੈ ਪਰ ਬ੍ਰਿਟਿਸ਼ ਮੀਡੀਆ ਦੇ ਅਨੁਸਾਰ ਅਵੋਨ ਤੇ ਸਮਰਸੇਟ ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਝਗੜੇ ਦੇ ਮਾਮਲੇ 'ਚ ਉਸ ਨੂੰ 13 ਫਰਵਰੀ ਨੂੰ ਅਦਾਲਤ 'ਚ ਹਾਜ਼ਰ ਹੋਣਾ ਪਵੇਗਾ। ਇਸ ਦਿਨ ਇੰਗਲੈਂਡ ਤੇ ਨਿਊਜ਼ੀਲੈਂਡ ਦੇ ਵਿਚ ਮੈਚ ਖੇਡਿਆ ਜਾਣਾ ਹੈ।