ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ : ਦੀਪਕ ਪੂਨੀਆ ਫਾਈਨਲ 'ਚ, ਸੋਨ ਤਮਗੇ ਤੋਂ ਇਕ ਕਦਮ ਦੂਰ

09/21/2019 5:16:27 PM

ਨਵੀਂ ਦਿੱਲੀ— ਜੂਨੀਅਰ ਵਿਸ਼ਵ ਚੈਂਪੀਅਨ ਪਹਿਲਵਾਨ ਦੀਪਕ ਪੂਨੀਆ ਨੇ ਇੱਥੇ ਚਲ ਰਹੀ ਵਿਸ਼ਵ ਕੁਸ਼ਤੀ ਚੈਂਪੀਅਸ਼ਿਪ ਦੇ 86 ਕਿ.ਗ੍ਰਾ ਫ੍ਰੀ ਸਟਾਈਲ ਓਲੰਪਿਕ ਭਾਰ ਵਰਗ ਮੁਕਾਬਲੇ ਵਿਚ ਸ਼ਨੀਵਾਰ ਨੂੰ ਇਤਿਹਾਸ ਬਣਾਉਂਦਿਆਂ ਫਾਈਨਲ 'ਚ ਜਗ੍ਹਾ ਬਣਾ ਲਈ ਅਤੇ ਭਾਰਤ ਨੂੰ ਟੋਕੀਓ ਓਲੰਪਿਕ 2020 ਲਈ ਚੌਥਾ ਕੋਟਾ ਵੀ ਹਾਸਲ ਕਰ ਲਿਆ।

ਇਸ ਤੋਂ ਪਹਿਲਾਂ ਦੀਪਕ ਨੇ 86 ਕਿਲੋ ਭਾਰ ਵਰਗ ਦੇ ਕੁਆਰਟਰ ਫਾਈਨਲ ਮੁਕਾਬਲੇ 'ਚ ਕੋਲੰਬੀਆ ਦੇ ਪਹਿਲਵਾਨ ਕਾਰਲੋਸ ਮੇਂਡੇਜ ਨੂੰ 7-6 ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾਈ ਸੀ। ਕੁਆਰਟਰ ਫਾਈਨਲ ਬਾਊਟ 'ਚ ਉਤਰੇ ਦੀਪਕ ਖਿਲਾਫ ਕੋਲੰਬੀਆ ਦੇ ਪਹਿਲਵਾਨ ਨੇ ਹਮਲਾਵਰ ਸ਼ੁਰੂਆਤ ਕੀਤੀ ਸੀ। ਦੀਪਕ ਪਹਿਲੇ ਬ੍ਰੇਕ 'ਚ ਜਾਣ ਦੇ ਸਮੇਂ 0-3 ਨਾਲ ਪਿੱਛੇ ਚਲ ਰਹੇ ਸਨ ਪਰ ਉਨ੍ਹਾਂ ਨੇ ਆਖਰੀ ਦੇ ਮਿੰਟਾਂ 'ਚ ਜ਼ੋਰਦਾਰ ਵਾਪਸੀ ਕਰਦੇ ਹੋਏ ਮੁਕਾਬਲਾ ਆਪਣੇ ਪੱਖ 'ਚ ਕਰ ਲਿਆ। ਦੀਪਕ ਨੇ ਕੋਲੰਬੀਆ ਦੇ ਪਹਿਲਵਾਨ ਖਿਲਾਫ ਆਖ਼ਰੀ 30 ਸਕਿੰਟ 'ਚ ਮੈਚ ਨੂੰ 7-6 ਨਾਲ ਆਪਣੇ ਹੱਕ 'ਚ ਕਰਨ 'ਚ ਕਾਮਯਾਬੀ ਹਾਸਲ ਕੀਤੀ। ਹੁਣ ਸੈਮੀਫਾਈਨਲ 'ਚ ਉਨ੍ਹਾਂ ਦਾ ਸਾਹਮਣਾ ਸਵਿਟਜ਼ਰਲੈਂਡ ਦੇ ਪਹਿਲਵਾਨ ਸਟੇਫਨ ਰੇਜਮੁਥ ਖਿਲਾਫ ਹੋਵੇਗਾ।

Tarsem Singh

This news is Content Editor Tarsem Singh