ਦੀਪ ਸਨਫੀਸਟ ਜੂਨੀਅਰ ਓਪਨ ''ਚ ਦੋਹਰੇ ਖਿਤਾਬ ਦੇ ਦਾਅਵੇਦਾਰ

02/23/2018 3:12:13 PM

ਕੋਲਕਾਤਾ, (ਬਿਊਰੋ)— ਮੱਧ ਪ੍ਰਦੇਸ਼ ਦੇ ਦੀਪ ਮੁਨੀਮ ਅੱਜ ਇੱਥੇ ਸਨਫੀਸਟ ਏ.ਆਈ.ਟੀ.ਐੱਫ. ਸੁਪਰ ਸੀਰੀਜ਼ ਜੂਨੀਅਰ ਟੈਨਿਸ ਟੂਰਨਾਮੈਂਟ 'ਚ ਦੋਹਰੇ ਖਿਤਾਬ ਦੀ ਦੌੜ 'ਚ ਬਣੇ ਹੋਏ ਹਨ। 

ਦੀਪ ਨੂੰ ਅੰਡਰ-14 ਲੜਕਿਆਂ ਦੇ ਸਿੰਗਲ ਸੈਮੀਫਾਈਨਲ 'ਚ ਕਰਨਾਟਕ ਦੇ ਅਨਮਯ ਯੋਗੇਸ਼ ਦੇਵਰਾਜ ਤੋਂ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਨੇ 6-4, 3-6, 6-2 ਨਾਲ ਜਿੱਤ ਦਰਜ ਕੀਤੀ। ਹੁਣ ਫਾਈਨਲ 'ਚ ਉਨ੍ਹਾਂ ਦਾ ਸਾਹਮਣਾ ਅਰਜੁਨ ਗੋਹੜ ਨਾਲ ਹੋਵੇਗਾ। ਮੱਧ ਪ੍ਰਦੇਸ਼ ਦਾ ਇਹ ਖਿਡਾਰੀ ਅੰਡਰ-16 ਖਿਤਾਬ ਦੀ ਦੌੜ 'ਚ ਵੀ ਬਣਿਆ ਹੋਇਆ ਹੈ ਜਿਸ ਦੇ ਫਾਈਨਲ 'ਚ ਉਹ ਧਨਯ ਸ਼ਾਹ ਨਾਲ ਭਿੜਨਗੇ ਜਿਨ੍ਹਾਂ ਨੇ ਅਸਮ ਦੇ ਕ੍ਰਿਤਾਂਤਾ ਸ਼ਰਮਾ ਨੂੰ 2-6, 6-0, 6-3 ਨਾਲ ਹਰਾਇਆ।