ਟੀ20 ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਾਰ ਮੰਨੇ ਡਿ ਕਾਕ, ਕਹੀ ਇਹ ਗੱਲ

09/06/2019 2:56:04 AM

ਪ੍ਰਿਟੋਰੀਆ— ਦੱਖਣੀ ਅਫਰੀਕਾ ਦੇ ਸਲਾਮੀ ਬੱਲੇਬਾਜ਼ ਕਵਿੰਟਨ ਡਿ ਕਾਕ ਨੂੰ ਲੱਗਦਾ ਹੈ ਕਿ ਭਾਰਤ ਵਿਰੁੱਧ ਟੀ-20 ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਾਰ ਮੰਨ ਚੁੱਕੇ ਹਨ। ਦਰਅਸਲ ਡਿ ਕਾਕ ਨੇ ਟੀ-20 ਸੀਰੀਜ਼ ਤੋਂ ਪਹਿਲਾਂ ਜੋ ਬਿਆਨ ਦਿੱਤਾ ਹੈ, ਉਸ ਨਾਲ ਕ੍ਰਿਕਟ ਫੈਂਸ ਨਰਾਜ਼ ਹੋ ਗਏ ਹਨ। ਡਿ ਕਾਕ ਨੇ ਕਿਹਾ ਕਿ ਇਸ ਮਹੀਨੇ ਸ਼ੁਰੂ ਹੋਣ ਵਾਲੇ ਭਾਰਤ ਦੌਰੇ ਦੇ ਦੌਰਾਨ ਸਾਨੂੰ 'ਬਦਤਰ ਸਥਿਤੀ ਦਾ ਸਾਹਮਣਾ ਕਰਨ ਦੇ ਲਈ ਤਿਆਰ' ਰਹਿਣਾ ਚਾਹੀਦਾ। ਦੱਖਣੀ ਅਫਰੀਕਾ ਦੀ ਟੀਮ ਆਪਣੇ ਭਾਰਤ ਦੌਰੇ ਦੀ ਸ਼ੁਰੂਆਤ 15 ਸਤੰਬਰ ਨੂੰ ਧਰਮਸ਼ਾਲਾ 'ਚ ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਟੀ-20 ਅੰਤਰਰਾਸ਼ਟਰੀ ਮੈਚ ਦੇ ਨਾਲ ਕਰੇਗੀ।
ਟੀ-20 ਸੀਰੀਜ਼ ਤੋਂ ਬਾਅਦ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾਵੇਗੀ, ਜਿਸਦਾ ਪਹਿਲਾ ਮੈਚ 2 ਅਕਤੂਬਰ ਨੂੰ ਵਿਸ਼ਾਖਾਪਟਨਮ 'ਚ ਸ਼ੁਰੂ ਹੋਵੇਗਾ। ਫਾਫ ਡੂ ਪਲੇਸਿਸ ਦੀ ਗੈਰ-ਮਜੂਦਗੀ 'ਚ ਟੀ-20 ਚੀਮ ਦੀ ਅਗਵਾਈ ਕਰਨ ਵਾਲੇ ਡਿ ਕਾਕ ਨੇ ਕਿਹਾ ਆਪਣੇ ਵਲੋਂ ਅਸੀਂ ਇਹ ਜ਼ਰੂਰਰ ਕਰਨ ਵਾਲੇ ਹਾਂ ਕਿ ਅਸੀਂ 'ਬਦਤਰ ਸਥਿਤੀ ਦੇ ਲਈ ਤਿਆਰ ਹਾਂ।' ਉਨ੍ਹਾਂ ਨੇ ਕਿਹਾ ਇਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਨਹੀਂ ਪਤਾਂ ਕਿ ਸਾਨੂੰ ਉੱਥੇ ਕੀ ਮਿਲਣ ਵਾਲਾ ਹੈ। ਮੈਨੂੰ ਨਹੀਂ ਲੱਗਦਾ ਕਿ ਟੀ-20 'ਚ ਬਹੁਤ ਸਪਿਨ ਹੋਵੇਗੀ ਕਿਉਂਕਿ ਆਈ. ਪੀ. ਐੱਲ. 'ਚ ਉਹ ਕਾਫੀ ਵਧੀਆ ਵਿਕਟ ਤਿਆਰ ਕਰਦੇ ਹਨ।

Gurdeep Singh

This news is Content Editor Gurdeep Singh