DC v MI : ਈਸ਼ਾਨ ਕਿਸ਼ਨ ਨੇ ਖੇਡੀ ਧਮਾਕੇਦਾਰ ਪਾਰੀ, ਤੋੜਿਆ ਸਚਿਨ ਦਾ ਇਹ ਰਿਕਾਰਡ

03/27/2022 7:28:54 PM

ਮੁੰਬਈ- ਦਿੱਲੀ ਕੈਪੀਟਲਸ ਦੇ ਵਿਰੁੱਧ ਮੁੰਬਈ ਇੰਡੀਅਨਜ਼ ਦੇ ਸਲਾਮੀ ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਆਈ. ਪੀ. ਐੱਲ. ਵਿਚ ਸ਼ਾਨਦਾਰ ਸ਼ੁਰੂਆਤ ਕੀਤੀ। ਬਤੌਰ ਸਲਾਮੀ ਬੱਲੇਬਾਜ਼ ਆਏ ਈਸ਼ਾਨ ਕਿਸ਼ਨ ਨੇ 48 ਗੇਂਦਾਂ 'ਤੇ 11 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 81 ਦੌੜਾਂ ਦੀ ਪਾਰੀ ਖੇਡੀ। ਆਪਣੀ ਇਸ ਪਾਰੀ ਦੇ ਦੌਰਾਨ ਈਸ਼ਾਨ ਕਿਸ਼ਨ ਨੇ ਕਈ ਵਧੀਆ ਸ਼ਾਟ ਵੀ ਲਗਾਏ।

ਇਹ ਖ਼ਬਰ ਪੜ੍ਹੋ-  ਮਹਿਲਾ ਵਿਸ਼ਵ ਕੱਪ : ਨਿਊਜ਼ੀਲੈਂਡ ਦੀ ਸੂਜੀ ਨੇ ਬਣਾਇਆ ਵੱਡਾ ਰਿਕਾਰਡ, ਅਜਿਹਾ ਕਰਨ ਵਾਲੀ ਚੌਥੀ ਮਹਿਲਾ ਕ੍ਰਿਕਟਰ
ਦਿੱਲੀ ਦੇ ਵਿਰੁੱਧ ਪਹਿਲੇ ਮੈਚ ਵਿਚ ਅਰਧ ਸੈਂਕੜਾ ਲਗਾਉਣ ਦੇ ਨਾਲ ਹੀ ਈਸ਼ਾਨ ਨੇ ਸਚਿਨ ਤੇਂਦੁਲਕਰ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਈਸ਼ਾਨ ਕਿਸ਼ਨ ਮੁੰਬਈ ਇੰਡੀਅਨਜ਼ ਦੇ ਲਈ ਲਗਾਤਾਰ ਤਿੰਨ ਅਰਧ ਸੈਂਕੜੇ ਲਗਾਉਣ ਵਾਲੇ ਸਿਰਫ ਦੂਜੇ ਖਿਡਾਰੀ ਹਨ। ਈਸ਼ਾਨ ਕਿਸ਼ਨ ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਦੇ ਲਈ ਸਿਰਫ ਸਚਿਨ ਤੇਂਦੁਲਕਰ ਹੀ ਹਨ ਜਿਨ੍ਹਾਂ ਨੇ ਆਈ. ਪੀ. ਐੱਲ. ਵਿਚ ਮੁੰਬਈ ਦੇ ਲਈ ਲਗਾਤਾਰ ਤਿੰਨ ਅਰਧ ਸੈਂਕੜੇ ਲਗਾਏ ਹਨ।


ਈਸ਼ਾਨ ਕਿਸ਼ਨ ਦੀਆਂ ਪਿਛਲੀਆਂ ਤਿੰਨ ਪਾਰੀਆਂ
50 ਦੌੜਾਂ, ਸਟ੍ਰਾਈਕ ਰੇਟ : 200  
84 ਦੌੜਾਂ, ਸਟ੍ਰਾਈਕ ਰੇਟ : 263 
81 ਦੌੜਾਂ, ਸਟ੍ਰਾਈਕ ਰੇਟ : 169 

ਇਹ ਖ਼ਬਰ ਪੜ੍ਹੋ- BCCI ਨੇ ਰੱਖਿਆ 6 ਟੀਮਾਂ ਦੀ ਮਹਿਲਾ IPL ਦਾ ਪ੍ਰਸਤਾਵ, ਸ਼ੁਰੂਆਤ ਅਗਲੇ ਸਾਲ ਤੋਂ
ਮੁੰਬਈ ਦੇ ਲਈ ਲਗਾਤਾਰ ਤਿੰਨ ਪਾਰੀਆਂ ਵਿਚ ਸਭ ਤੋਂ ਜ਼ਿਆਦਾ ਦੌੜਾਂ
215: ਈਸ਼ਾਨ ਕਿਸ਼ਨ*
201: ਸਚਿਨ ਤੇਂਦੁਲਕਰ
198: ਸਚਿਨ ਤੇਂਦੁਲਕਰ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh