ਡੇਵਿਸ ਰਿਲੀ ਨੇ ਕੋਰਨ ਫੇਰੀ ਟੂਰ ''ਤੇ ਸੈਸ਼ਨ ਦਾ ਦੂਜਾ ਖਿਤਾਬ ਜਿੱਤਿਆ

07/20/2020 2:26:53 AM

ਸੈਨ ਐਂਟੋਨੀਓ- 1 ਡੇਵਿਸ ਰਿਲੀ ਨੇ ਟੀ. ਪੀ. ਸੀ. ਸੈਨ ਐਂਟੋਨੀਓ ਗੋਲਫ ਚੈਂਪੀਅਨਸ਼ਿਪ 'ਚ ਖਿਤਾਬ ਜਿੱਤਿਆ, ਜੋ ਕੋਰਨ ਫੇਰੀ ਟੂਰ ਉਸਦੇ ਸੈਸ਼ਨ ਦਾ ਦੂਜਾ ਖਿਤਾਬ ਹੈ। ਰਿਲੀ ਨੇ ਆਪਣੇ ਆਖਰੀ ਚਾਰ 'ਚੋਂ ਤਿੰਨ ਹੋਲ 'ਚ ਬਰਡੀ ਕਰਦੇ ਹੋਏ ਪੰਜ ਅੰਡਰ 67 ਦੇ ਸਕੋਰ ਨਾਲ ਟੇਲਰ ਪੇਨਡ੍ਰਿਥ ਤੇ ਪਾਲ ਬਾਰਜੋਨ 'ਤੇ 2 ਸ਼ਾਟ ਨਾਲ ਜਿੱਤ ਦਰਜ ਕੀਤੀ।
ਰਿਲੀ ਨੂੰ ਇਸ ਜਿੱਤ ਨਾਲ 108000 ਡਾਲਰ ਮਿਲੇ ਤੇ ਉਹ 25 ਪੀ. ਜੀ. ਏ. ਟੂਰ ਕਾਰਡ ਦੀ ਦੌੜ 'ਚ ਤੀਜੇ ਤੋਂ ਚੋਟੀ ਦੇ ਸਥਾਨ 'ਤੇ ਪਹੁੰਚ ਗਏ ਹਨ। ਫਰਵਰੀ 'ਚ ਪਨਾਮਾ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਣ ਵਾਲੇ ਰਿਲੀ ਜੇਕਰ ਇਕ ਹੋਰ ਖਿਤਾਬ ਜਿੱਤਦੇ ਹਨ ਤਾਂ ਸਿੱਧੇ ਪੀ. ਜੀ. ਏ. ਟੂਰ 'ਤੇ ਜਗ੍ਹਾ ਬਣਾ ਲੈਣਗੇ।

Gurdeep Singh

This news is Content Editor Gurdeep Singh