ਭੂਪਤੀ ਨਾਲ ਗਲਤ ਸਲੂਕ ਹੋਇਆ : ਮੁਖਰਜੀ

11/16/2019 10:11:32 AM

ਕੋਲਕਾਤਾ— ਭਾਰਤੀ ਡੇਵਿਸ ਕੱਪ ਟੀਮ ਦੇ ਸਾਬਕਾ ਕਪਤਾਨ ਜਯਦੀਪ ਮੁਖਰਜੀ ਪਕਿਸਤਾਨ ਦੇ ਖਿਲਾਫ 29-30 ਨਵੰਬਰ ਨੂੰ ਹੋਣ ਵਾਲੇ ਏਸ਼ੀਆ-ਓਸਾਨੀਆ ਗਰੁੱਪ ਇਕ ਮੈਚ ਲਈ ਟੀਮ ਚੋਣ ਦੇ ਮੁੱਦੇ ਨੂੰ ਸਹੀ ਤਰੀਕੇ ਨਾਲ ਨਾ ਨਜਿੱਠਣ ਲਈ ਸਰਬ ਭਾਰਤੀ ਟੈਨਿਸ ਮਹਾਸੰਘ ( ਏ. ਆਈ. ਟੀ. ਏ.) ਤੋਂ ਨਾਰਾਜ਼ ਹਨ। ਏ. ਆਈ. ਟੀ. ਏ. ਨੇ ਗੈਰ ਖਿਡਾਰੀ ਕਪਤਾਨ ਮਹੇਸ਼ ਭੂਪਤੀ ਨੂੰ ਟੀਮ ਤੋਂ ਹਟਾ ਦਿੱਤਾ ਅਤੇ ਵੀਰਵਾਰ ਨੂੰ ਅੱਠ ਮੈਂਬਰੀ ਟੀਮ ਦਾ ਐਲਾਨ ਕੀਤਾ। ਅਨੁਭਵੀ ਲਿਏਂਡਰ ਪੇਸ ਅਪ੍ਰੈਲ 2018 'ਚ ਚੀਨ ਦੇ ਖਿਲਾਫ ਡਬਲਜ਼ ਮੁਕਾਬਲੇ 'ਚ ਜਿੱਤ ਨਾਲ ਇਤਿਹਾਸ ਰਚਣ ਦੇ ਬਾਅਦ ਟੀਮ 'ਚੋਂ ਬਾਹਰ ਸਨ। ਇਸ ਤੋਂ ਪਹਿਲਾਂ ਭੂਪਤੀ ਅਤੇ ਕੁਝ ਸੀਨੀਅਰ ਖਿਡਾਰੀਆਂ ਨੇ ਮੁਕਾਬਲੇ ਨੂੰ ਕੌਮਾਂਤਰੀ ਟੈਨਿਸ ਮਹਾਸੰਘ ਦੇ ਇਸਲਾਮਾਬਾਦ ਤੋਂ ਅਲਗ ਸਥਾਨ 'ਤੇ ਜਾਣ ਤੋਂ ਪਹਿਲਾਂ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਮੁਖਰਜੀ ਨੇ ਕਿਹਾ, ''ਮੈਨੂੰ ਲਗਦਾ ਹੈ ਕਿ ਭੂਪਤੀ ਦੇ ਨਾਲ ਬੁਰਾ ਸਲੂਕ ਹੋਇਆ ਹੈ। ਉਨ੍ਹਾਂ ਨੂੰ ਭੂਪਤੀ ਨੂੰ ਪਹਿਲਾਂ ਹੀ ਹਟਣ ਲਈ ਕਹਿ ਦੇਣਾ ਚਾਹੀਦਾ ਸੀ। ਉਨ੍ਹਾਂ ਨਾਲ ਸਹੀ ਤਰੀਕੇ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਸੀ।'

Tarsem Singh

This news is Content Editor Tarsem Singh