ਅਰਧ ਸੈਂਕੜਾ ਬਣਾਉਣ ਤੋਂ ਬਾਅਦ ਵਾਰਨਰ ਦੀ ਸ਼ਾਨਦਾਰ ਫਿਲਡਿੰਗ ਦਾ ਸ਼ਿਕਾਰ ਬਣੇ ਬਾਬਰ (ਵੀਡੀਓ)

11/06/2019 2:29:49 PM

ਸਪੋਰਸਟ ਡੈਸਕ— ਆਸਟਰੇਲੀਆਈ ਖਿਡਾਰੀ ਡੇਵਿਡ ਵਾਰਨਰ ਇਕ ਬਿਹਤਰੀਨ ਬੱਲੇਬਾਜ਼ ਦੇ ਨਾਲ-ਨਾਲ ਸ਼ਾਨਦਾਰ ਫੀਲਡਰ ਵੀ ਹਨ। ਫੀਲਡਿੰਗ ਦੌਰਾਨ ਉਨ੍ਹਾਂ ਨੇ ਕਈ ਮੌਕਿਆਂ 'ਤੇ ਇਸਨੂੰ ਸਾਬਤ ਵੀ ਕਰਕੇ ਵਿਖਾਇਆ ਹੈ। ਕੈਨਬਰਾ 'ਚ ਦੂੱਜੇ ਟੀ-20 ਮੈਚ 'ਚ ਆਸਟਰੇਲੀਆ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ। ਇਸ ਮੈਚ ਦੌਰਾਨ ਵਾਰਨਰ ਨੇ ਇਕ ਸ਼ਾਨਦਾਰ ਡਾਇਰੈਕਟ ਹਿੱਟ ਨਾਲ ਵਿਕਟ ਹਾਸਲ ਕੀਤੀ। ਵਾਰਨਰ ਦੀ ਇਸ ਡਾਇਰੈਕਟ ਹਿੱਟ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਪਾਕਿਸਤਾਨੀ ਪਾਰੀ ਦੇ 16ਵੇਂ ਓਵਰ 'ਚ ਐਸ਼ਟਨ ਐਗਰ ਗੇਂਦਬਾਜ਼ੀ ਕਰ ਰਹੇ ਸਨ। ਬਾਬਰ ਨੇ ਐਗਰ ਦੀ ਬਾਲ 'ਤੇ ਮਿੱਡ ਵਿਕਟ ਵੱਲ ਇਕ ਸ਼ਾਟ ਖੇਡਿਆ। ਬਾਬਰ ਨੇ ਪਹਿਲੀ ਦੌੜ ਲੈ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਤੋਂ ਬਾਅਦ ਬਾਬਰ ਨੇ ਦੂਜੀ ਦੌੜ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਕੋਸ਼ਿਸ਼ 'ਚ ਜਦੋਂ ਬਾਬਰ ਸਟਰਾਈਕਰ ਐਂਡ ਵੱਲ ਭੱਜ ਰਹੇ ਸਨ, ਤਦ ਡੇਵਿਡ ਵਾਰਨਰ 30 ਯਾਰਡ ਦੇ ਸਰਕਲ ਦੇ ਬਾਹਰ ਤੋਂ ਵਿਕਟਾਂ ਵੱਲ ਇਕ ਜ਼ਬਰਦਸਤ ਥ੍ਰੋਅ ਕੀਤੀ। ਡੇਵਿਡ ਵਾਰਨਰ ਦੀ ਇਹ ਸ਼ਾਨਦਾਰ ਡਾਇਰੈਕਟ ਹਿੱਟ ਸੀ। ਰੀ-ਪਲੇਅ 'ਚ ਸਾਫ਼ ਵਿਖਾਈ ਦੇ ਰਿਹਾ ਸੀ ਕਿ ਬਾਬਰ ਦਾ ਬੱਲਾ ਸਮੇਂ 'ਤੇ ਕ੍ਰੀਜ਼ ਦੇ ਅੰਦਰ ਨਹੀਂ ਪਹੁੰਚਿਆ ਸਕਿਆ ਸੀ। ਵਾਰਨਰ ਦੀ ਇਸ ਅਨੌਖੀ ਡਾਇਰੈਕਟ ਹਿੱਟ ਨਾਲ ਬਾਬਰ ਆਜ਼ਮ ਦੀ ਪਾਰੀ 38 ਗੇਂਦਾਂ 'ਚ 50 ਦੌੜਾਂ 'ਤੇ ਖਤਮ ਹੋ ਗਈ।

ਇਸ ਮੈਚ 'ਚ ਪਾਕਿਸਤਾਨ ਨੇ ਕਪਤਾਨ ਬਾਬਰ ਆਜ਼ਮ ਦੇ 50 ਅਤੇ ਇਫਤੀਖਾਰ ਅਹਿਮਦ ਦੇ 34 ਗੇਂਦਾਂ 'ਤੇ 5 ਚੌਕੇ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ ਬਣੀਆਂ ਅਜੇਤੂ 62 ਦੌੜਾਂ ਦੀ ਬਦੌਲਤ 6 ਵਿਕਟਾਂ 'ਤੇ 150 ਦੌੜਾਂ ਬਣਾਈਆਂ। ਆਸਟਰੇਲੀਆ ਨੇ 18.3 ਓਵਰਾਂ 'ਚ ਤਿੰਨ ਵਿਕਟਾਂ 'ਤੇ 151 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਸਮਿਥ ਨੇ ਸਿਰਫ 51 ਗੇਂਦਾਂ 'ਤੇ 11 ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ ਅਜੇਤੂ 80 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ। ਇਸ ਦੇ ਨਾਲ ਹੀ ਸਮਿਥ ਨੂੰ ਇਸ ਮੈਚ 'ਚ 'ਪਲੇਅਰ ਆਫ ਦਿ ਮੈਚ' ਲਈ ਚੁੱਣਿਆ ਗਿਆ।