ਡੇਵਿਡ ਵਾਰਨਰ ਨੇ ਇਸ ਪੰਜਾਬੀ ਗਾਣੇ ’ਤੇ ਡਾਂਸ ਕਰ ਮਚਾਈ ਧਮਾਲ, ਵਾਇਰਲ ਹੋਈ ਵੀਡੀਓ

05/20/2020 2:04:32 PM

ਸਪੋਰਟਸ ਡੈਸਕ— ਕੋਰੋਨਾ ਵਾਇਰਸ ਦੇ ਚੱਲਦੇ ਆਪਣਾ ਫ੍ਰੀ ਸਮਾਂ ਟਿਕਟਾਕ ਵੀਡੀਓ ਬਣਾਉਣ ’ਚ ਮਾਹਰ ਹੋ ਚੁੱਕੇ ਆਸਟ੍ਰੇਲੀਆਈ ਕ੍ਰਿਕਟਰ ਡੇਵਿਡ ਵਾਰਨਰ ਹਰ ਰੋਜ਼ ਇਕ ਨਵੇਂ ਐਕਸਪੈਰੀਮੈਂਟ ਦੇ ਨਾਲ ਫੈਨਜ਼ ਦਾ ਮਨੋਰੰਜਨ ਕਰ ਰਹੇ ਹਨ। ਜਿੱਥੇ ਫੈਨਜ਼ ਨੂੰ ਉਨ੍ਹਾਂ ਦੀਆਂ ਵੀਡੀਓਜ਼ ਕਾਫ਼ੀ ਪਸੰਦ ਆ ਰਹੀਆਂ ਹਨ ਉਥੇ ਹੀ ਉਨ੍ਹਾਂ ਦੇ ਸਾਥੀ ਖਿਡਾਰੀ ਲਗਾਤਾਰ ਉਨ੍ਹਾਂ ਦੀਆਂ ਵੀਡੀਓਜ਼ ਦਾ ਮਜ਼ਾਕ ਉਡਾਉਂਦੇ ਹੋਏ ਦਿੱਖ ਰਹੇ ਹਨ। ਇਕ ਵਾਰ ਫਿਰ ਸੋਸ਼ਲ ਮੀਡੀਆ ’ਤੇ ਵਾਰਨਰ ਦੀ ਇਕ ਨਵੀਂ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵਾਰ ਡੇਵਿਡ ਵਾਰਨਰ ਅਤੇ ਉਨ੍ਹਾਂ ਦਾ ਪਰਿਵਾਰ ਤੇਲੁਗੂ ਗਾਣਿਆ ਤੋਂ ਬਾਅਦ ਪੰਜਾਬੀ ਗਾਣਿਆਂ ਦੇ ਵੱਲ ਰੁਖ਼ ਕੀਤਾ ਹੈ ।

ਪੰਜਾਬੀ ਗਾਣੇ ’ਤੇ ਨੱਚਦੇ ਦਿਖਾਈ ਦਿੱਤੇ ਵਾਰਨਰ
ਵਾਰਨਰ ਨੇ ਮੰਗਲਵਾਰ ਨੂੰ ਇੰਸਟਾਗ੍ਰਾਮ ’ਤੇ ਆਪਣੀ ਇਕ ਨਵੀਂ ਟਿਕਟਾਕ ਵੀਡੀਓ ਪੋਸਟ ਕੀਤੀ। ਇਸ ’ਚ ਉਹ ਉਨ੍ਹਾਂ ਦੀ ਪਤਨੀ ਕੈਂਡਿਸ ਅਤੇ ਉਨ੍ਹਾਂ ਦੀ ਦੋ ਬੇਟੀਆਂ ਪੰਜਾਬੀ ਸਿੰਗਰ ਗੁਰੂ ਰੰਧਾਵਾ ਦੇ ਲੋਕਪਿ੍ਰਯ ਪੰਜਾਬੀ ਗਾਣੇ 'ਸਲੋਲੀ ਸਲੋਲੀ' ’ਤੇ ਨੱਚਦੇ ਹੋਏ ਦਿੱਖ ਰਹੇ ਹਨ। ਡੇਵਿਡ ਵਾਰਨਰ ਆਪਣੀ ਇਸ ਨਵੀਂ ਵੀਡੀਓਜ਼ ’ਚ ਐੱਲ. ਈ. ਡੀ. ਲਾਈਟਾਂ ਲੱਗੇ ਹੋਏ ਕੱਪੜੇ ਪਹਿਨੇ ਨਜ਼ਰ ਆਏ। ਉਥੇ ਹੀ ਉਨ੍ਹਾਂ ਦਾ ਪੂਰਾ ਪਰਿਵਾਰ ਵੀ ਉਨ੍ਹਾਂ ਦੀ ਤਰ੍ਹਾਂ ਹੀ ਕੱਪੜੇ ਪਹਿਨੇ ਹੋਏ ਦਿੱਖ ਰਿਹਾ ਸੀ। ਡੇਵੀਡ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਪੰਜਾਬੀ ਸਿੰਗਰ ਗੁਰੂ ਰੰਧਾਵਾ ਦੇ ਗਾਣੇ ’ਤੇ ਡਾਂਸ ਕਰ ਰਿਹਾ ਹੁੰਦਾ ਹੈ, ਉਦੋਂ ਲਾਈਟ ਬੰਦ ਹੋ ਜਾਂਦੀਆਂ ਹਨ ਅਤੇ ਨਾਲ ਹੀ ਕੱਪੜਿਆਂ ’ਤੇ ਲੱਗੀਆਂ ਲਾਈਟਾਂ ਜੱਗ ਜਾਂਦੀਆਂ ਹਨ। ਵਾਰਨਰ ਨੇ ਆਪਣੀ ਇਸ ਵੀਡੀਓ ਦੀ ਕੈਪਸ਼ਨ ’ਚ ਲਿੱਖਿਆ, ''ਹਾਂ ਅਸੀਂ ਆਪਣਾ ਦਿਮਾਗ ਖੋਹ ਚੁੱਕੇ ਹਾਂ, ਹਨ੍ਹੇਰੀ ਰਾਤ ’ਚ ਥੋੜ੍ਹੇ ਗਲੋਅ (ਰੋਸ਼ਨੀ) ਦੀ ਜ਼ਰੂਰਤ ਹੈ।''

 
 
 
 
 
View this post on Instagram
 
 
 
 
 
 
 
 
 

Yes we have lost it now 😂😂. Glow in the dark night. #family #fun #love #slowly @candywarner1

A post shared by David Warner (@davidwarner31) on May 19, 2020 at 2:51am PDT

ਗੁਰੂ ਰੰਧਾਵਾ ਨੇ ਵੀ ਉਨ੍ਹਾਂ ਦੀ ਇਸ ਵੀਡੀਓ ’ਤੇ ਕੁਮੈਂਟ ਕੀਤਾ ਹੈ। ਉਨ੍ਹਾਂ ਨੇ ਲਿਖਿਆ, ‘Swag Sir. ‘ਵਾਰਨਰ ਦੀ ਇਸ ਵੀਡੀਓ ’ਤੇ ਫੈਨਜ਼ ਗੁਰੂ ਰੰਧਾਵਾ ਦੀ ਵੀ ਕਾਫ਼ੀ ਤਰੀਫ ਕਰ ਰਹੇ ਹਨ। ਇਕ ਟਿਕਟਾਕ ਯੂਜ਼ਰ tiwari73540 ਨੇ ਲਿਖਿਆ, ਗੁਰੂ ਰੰਧਾਵਾ ਭਾਈ ਤੁਹਾਡੇ ਸਾਂਗ ਦੀ ਦੁਨੀਆ ਦੀਵਾਨੀ। ਕੁਝ ਦਿਨ ਪਹਿਲਾਂ ਉਨ੍ਹਾਂ ਦੇ ਆਸਟਰੇਲੀਆ ਸਾਥੀ ਖਿਡਾਰੀ ਨੇ ਉਨ੍ਹਾਂ ਦੀ ਵੀਡੀਓ ’ਤੇ ਕੁਮੈਂਟ ਕਰਦੇ ਹੋਏ ਪਾਗਲ ਦੱਸਿਆ ਸੀ। ਗੇਂਦਬਾਜ਼ ਮਿਚੇਲ ਜਾਨਸਨ ਨੇ ਕੁਮੈਂਟ ਕਰਦੇ ਹੋਏ ਲਿਖਿਆ ਸੀ, ਮੈਂ ਹੁਣ ਆਧਿਕਾਰਤ ਤੌਰ ’ਤੇ ਕਹਿ ਸਕਦਾ ਹਾਂ ਕਿ ਤੂੰ ਸੱਚ ’ਚ ਦਿਮਾਗ ਖੋਹ ਚੁੱਕਾ ਹੈ, ਹਾਲਾਂਕਿ ਮੈਨੂੰ ਸ਼ੱਕ ਹੈ ਕਿ ਤੁਹਾਡੇ ਕੋਲ ਪਹਿਲਾਂ ਵੀ ਦਿਮਾਗ ਸੀ ਜਾਂ ਨਹੀਂ।

Davinder Singh

This news is Content Editor Davinder Singh