ਦਾਨਿਲ ਮੇਦਵੇਦੇਵ ਮਿਆਮੀ ਓਪਨ ਚੈਂਪੀਅਨ ਬਣੇ, ਜਿੱਤਿਆ ਸਾਲ ਦਾ ਚੌਥਾ ਏਟੀਪੀ ਖਿਤਾਬ

04/03/2023 2:46:05 PM

ਮਿਆਮੀ ਗਾਰਡਨਜ਼ : ਦਾਨਿਲ ਮੇਦਵੇਦੇਵ ਨੇ ਮਿਆਮੀ ਓਪਨ ਟੈਨਿਸ ਫਾਈਨਲ ਵਿੱਚ ਇਤਾਲਵੀ ਯਾਨਿਕ ਸਿਨਰ ਨੂੰ 7-5, 6-3 ਨਾਲ ਹਰਾ ਕੇ ਸਾਲ ਦਾ ਆਪਣਾ ਚੌਥਾ ਏਟੀਪੀ ਖ਼ਿਤਾਬ ਜਿੱਤਿਆ।

ਇਹ ਮੇਦਵੇਦੇਵ ਦੀ ਛੇ ਮੈਚਾਂ ਵਿੱਚ ਸਿਨਰ ਦੇ ਖਿਲਾਫ ਛੇਵੀਂ ਜਿੱਤ ਸੀ ਅਤੇ ਇਸ ਸਾਲ ਹੁਣ ਤੱਕ ਉਨ੍ਹਾਂ ਨੇ 25 ਮੁਕਾਬਲਿਆਂ ਵਿੱਚੋਂ 24 ਵਿੱਚ ਜਿੱਤ ਦਰਜ ਕੀਤੀ ਹੈ। ਇਸ ਸਮੇਂ ਦੌਰਾਨ ਉਸ ਦੀ ਇਕੋ-ਇਕ ਹਾਰ ਇੰਡੀਅਨ ਵੇਲਜ਼ ਫਾਈਨਲ ਵਿਚ ਚੋਟੀ ਦੇ ਰੈਂਕਿੰਗ ਵਾਲੇ ਖਿਡਾਰੀ ਕਾਰਲੋਸ ਅਲਕਾਰਜ਼ ਦੇ ਖਿਲਾਫ ਹੋਈ ਸੀ।

ਇੱਕ ਘੰਟਾ 34 ਮਿੰਟ ਤੱਕ ਚੱਲੇ ਮੈਚ ਦੇ ਸ਼ੁਰੂਆਤੀ ਸੈੱਟ ਵਿੱਚ ਸਿਨਰ ਨੇ ਮੇਦਵੇਦੇਵ ਨੂੰ ਸਖ਼ਤ ਟੱਕਰ ਦਿੱਤੀ ਪਰ ਰੂਸੀ ਖਿਡਾਰੀ ਨੇ ਦੂਜੇ ਸੈੱਟ ਵਿੱਚ ਉਸ ਨੂੰ ਕੋਈ ਮੌਕਾ ਨਹੀਂ ਦਿੱਤਾ। ਇਸ ਸਾਲ ਆਪਣਾ ਪੰਜਵਾਂ ਖਿਤਾਬੀ ਮੈਚ ਖੇਡਣ ਵਾਲੇ ਮੇਦਵੇਦੇਵ ਪਹਿਲਾਂ ਹੀ ਰੋਟਰਡਮ, ਦੋਹਾ ਅਤੇ ਦੁਬਈ ਵਿੱਚ ਚੈਂਪੀਅਨ ਬਣ ਚੁੱਕੇ ਹਨ। ਕੋਕੋ ਗੌਫ ਅਤੇ ਜੈਸਿਕਾ ਪੇਗੁਲਾ ਨੇ ਮਹਿਲਾ ਡਬਲਜ਼ ਫਾਈਨਲ ਵਿੱਚ ਲੇਲਾ ਫਰਨਾਂਡੇਜ਼ ਅਤੇ ਟੇਲਰ ਟਾਊਨਸੇਂਡ ਨੂੰ 7-6, 6-2 ਨਾਲ ਹਰਾਇਆ।

Tarsem Singh

This news is Content Editor Tarsem Singh