ਚੋਟੀ ਦਾ ਦਰਜਾ ਪ੍ਰਾਪਤ ਮੇਦਵੇਦੇਵ ਓਪੇਲਕਾ ਟੋਰੰਟੋ ਦੇ ਫ਼ਾਈਨਲ ’ਚ ਪੁੱਜੇ

08/15/2021 4:05:27 PM

ਟੋਰੰਟੋ— ਚੋਟੀ ਦਾ ਦਰਜਾ ਪ੍ਰਾਪਤ ਰੂਸ ਦੇ ਦਾਨਿਲ ਮੇਦਵੇਦੇਵ ਨੇ ਅਮਰੀਕਾ ਦਾ ਜਾਨ ਇਸਨੇਰ ਨੂੰ 6-2, 6-2 ਨਾਲ ਹਰਾ ਕੇ ਨੈਸ਼ਨਲ ਬੈਂਕ ਓਪਨ ਟੈਨਿਸ ਟੂਰਨਾਮੈਂਟ ਦੇ ਫ਼ਾਈਨਲ ’ਚ ਪ੍ਰਵੇਸ਼ ਕੀਤਾ।  ਮੇਦਵੇਦੇਵ ਨੇ 6 ਫੁੱਟ 10 ਇੰਚ ਲੰਬੇ ਇਸਨੇਰ ਨੂੰ ਹਰਾ ਕੇ ਫ਼ਾਈਨਲ ’ਚ ਜਗ੍ਹਾ ਬਣਾਈ ਜਿੱਥੇ ਉਨ੍ਹਾਂ ਦਾ ਸਾਹਮਣਾ ਅਮਰੀਕਾ ਦੀ ਰੀਲੀ ਓਪੇਲਕਾ ਨਾਲ ਹੋਵੇਗਾ ਜਿਨ੍ਹਾਂ ਨੇ ਤੀਜਾ ਦਰਜਾ ਪ੍ਰਾਪਤ ਯੂਨਾਨ ਦੇ ਸਟੇਫ਼ਾਨੋਸ ਸਿਟਸਿਪਾਸ ਨੂੰ 6-7, 7-6, 6-4 ਨਾਲ ਹਰਾਇਆ। ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਮੇਦਵੇਦੇਵ ਨੇ ਏ. ਟੀ. ਪੀ. ਟੂਰ ’ਤੇ 11 ਜਿੱਤ ਦਰਜ ਕੀਤੀਆਂ ਹਨ ਜਦਕਿ ਇਸਨੇਰ ਨੇ ਦੋ ਹਫ਼ਤ ਪਹਿਲਾਂ ਅਟਲਾਂਟਾ ’ਚ ਕਰੀਅਰ ਦਾ 16ਵਾਂ ਖ਼ਿਤਾਬ ਜਿੱਤਿਆ ਸੀ।

Tarsem Singh

This news is Content Editor Tarsem Singh