ਚੈੱਕ ਗਣਰਾਜ ਦੇ ਫੁੱਟਬਾਲ ਕੋਚ ਕੋਰਾਨਾ ਵਾਇਰਸ ਪਾਜ਼ੇਟਿਵ

10/13/2020 12:30:38 PM

ਵਾਸ਼ਿੰਗਟਨ (ਭਾਸ਼ਾ) : ਚੈੱਕ ਗਣਰਾਜ ਦੇ ਕੋਚ ਜਾਰੋਸਲਾਵ ਸਿਲਹਾਵੀ ਨੂੰ ਕੋਰੋਨਾ ਵਾਇਰਸ ਪਾਜ਼ੇਟਿਵ ਪਾਇਆ ਗਿਆ ਹੈ ਅਤੇ ਉਹ ਸਕਾਟਲੈਂਡ ਖ਼ਿਲਾਫ ਬੁੱਧਵਾਰ ਨੂੰ ਹੋਣ ਵਾਲੇ ਨੇਸ਼ਨਜ਼ ਲੀਗ ਫੁੱਟਬਾਲ ਟੂਰਨਾਮੈਂਟ ਦੇ ਮੈਚ ਵਿਚ ਮੌਜੂਦ ਨਹੀਂ ਰਹਿਣਗੇ।

ਇਹ ਵੀ ਪੜ੍ਹੋ: ਸੋਨਾ ਖ਼ਰੀਦਣ ਦਾ ਹੈ ਚੰਗਾ ਮੌਕਾ, ਕੀਮਤਾਂ 'ਚ ਆਈ ਭਾਰੀ ਗਿਰਾਵਟ

ਗਲਾਸਗੋ ਵਿਚ ਹੋਣ ਵਾਲੇ ਇਸ ਮੈਚ ਵਿਚ ਚੈੱਕ ਟੀਮ ਦੀ ਕਮਾਨ ਸਹਾਇਕ ਕੋਚ ਜਿਰੀ ਕਾਇਟਰੀ ਸੰਭਾਲਣਗੇ। ਟੀਮ ਨੇ ਕਿਹਾ ਕਿ ਇਕ ਖਿਡਾਰੀ ਵੀ ਕੋਵਿਡ-19 ਪਾਜ਼ੇਟਿਵ ਪਾਇਆ ਗਿਆ ਹੈ। ਇਸ ਖਿਡਾਰੀ ਦੀ ਪਛਾਣ ਪ੍ਰਗਟ ਨਹੀਂ ਕੀਤੀ ਗਈ ਹੈ। ਉਹ ਵੀ ਇਕਾਂਤਵਾਸ ਵਿਚ ਹੈ। ਚੈੱਕ ਗਣਰਾਜ ਦਾ ਨੇਸ਼ਨਜ਼ ਲੀਗ ਦਾ ਅਭਿਆਨ ਵਾਇਰਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ। ਪਿਛਲੇ ਮਹੀਨੇ ਉਸ ਨੇ ਆਪਣੇ ਕਈ ਖਿਡਾਰੀਆਂ ਦੇ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਸਕਾਟਲੈਂਡ ਦੇ ਖ਼ਿਲਾਫ ਮੈਚ ਵਿਚ ਪੂਰੀ ਤਰ੍ਹਾਂ ਨਾਲ ਨਵੀਂ ਟੀਮ ਉਤਾਰੀ ਸੀ।

ਇਹ ਵੀ ਪੜ੍ਹੋ: ਆਫ ਦਿ ਰਿਕਾਰਡ : ਘਟੀਆ ਸਾਮਾਨ ਬਣਾਉਣ ਵਾਲੀਆਂ 130 ਚੀਨੀ ਕੰਪਨੀਆਂ 'ਤੇ ਬੈਨ
 

cherry

This news is Content Editor cherry