CWG2018: ਸ਼ਾਨਦਾਰ ਫਾਰਮ 'ਚ ਚੱਲ ਰਹੇ ਰਾਏ ਨੂੰ ਪਿਛਾੜ ਨਹੀਂ ਸਕੇ ਮਿਥਰਵਾਲ ਜਿੱਤਿਆ ਤਾਂਬੇ ਦਾ ਤਮਗਾ

04/09/2018 12:57:56 PM

ਗੋਲਡ ਕੋਸਟ— ਰਾਸ਼ਟਰਮੰਡਲ ਖੇਡਾਂ ਦੀ 10 ਮੀਟਰ ਏਅਰ ਪਿਸਟਲ ਮੁਕਾਬਲੇ 'ਚ ਓਮਪ੍ਰਕਾਸ਼ ਮਿਥਰਵਾਲ ਨੂੰ ਤਾਂਬੇ ਦਾ ਤਮਗਾ ਮਿਲਿਆ। ਵਿਸ਼ਵ ਚੈਂਪੀਅਨਸ਼ਿਪ ਚਾਂਦੀ ਦਾ ਤਮਗਾ ਜੇਤੂ ਰਾਏ ਨੇ 235-1 ਦਾ ਸਕੋਰ ਬਣਾਇਆ। ਮਿਥਰਵਾਲ ਨੇ ਕੁਆਲੀਫਿਕੇਸ਼ਨ 'ਚ 548 ਦਾ ਨਵਾਂ ਰਿਕਾਰਡ ਬਣਾਇਆ ਪਰ ਵੇਲਮੇਂਟ ਨਿਸ਼ਾਨੇਬਾਜ਼ੀ ਰੇਂਜ 'ਤੇ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ 'ਚ 214-3 ਦੇ ਸਕੋਰ ਦੇ ਨਾਲ ਤੀਸਰੇ ਸਥਾਨ 'ਤੇ ਰਿਹਾ। ਆਸਟ੍ਰੇਲੀਆ ਦੇ ਕੇਰੀ ਬੇਲ ਨੂੰ ਤਾਂਬੇ ਦਾ ਤਮਗਾ ਮਿਲਿਆ। ਜਿਨ੍ਹਾਂ ਨੇ 233-5 ਸਕੋਰ ਬਣਾਏ। ਫਾਈਨਲ 'ਚ ਮਿਥਾਰਵਾਲ 98-1 ਅੰਕ ਲੈ ਕੇ ਤੀਸਰੇ ਸਥਾਨ 'ਤੇ ਸਨ। ਮਿਥਰਵਾਲ ਨੇ 18ਵੇਂ ਸ਼ਾਟ 'ਤੇ 10-0 ਸਕੋਰ ਬਣਾਏ ਸਨ। ਇਸਦੇ ਬਾਅਦ ਉਹ ਲੈਅ ਕਾਇਮ ਨਹੀਂ ਰੱਖ ਸਕੇ। ਪਿਛਲੇ ਮਹੀਨੇ ਮਿਥਰਵਾਲ ਨੇ ਮਨੂੰ ਭਾਕਰ ਦੇ ਨਾਲ ਮੈਕਸੀਕੋ 'ਚ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ 'ਚ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ 'ਚ ਸੋਨ ਤਮਗਾ ਜਿੱਤਿਆ ਸੀ। ਉਸ ਨੇ ਅੱਜ ਵੀ ਕੁਆਲੀਫਿਕੇਸ਼ਨ 'ਚ ਨਵਾਂ ਰਿਕਾਰਡ ਬਣਾਇਆ ਅਤੇ ਫਾਈਨਲ 'ਚ ਵੀ ਚੰਗੀ ਚੁਣੌਤੀ ਦਿੱਤੀ।

ਸ਼ਾਨਦਾਰ ਫਾਰਮ 'ਚ ਚੱਲ ਰਹੇ ਰਾਏ ਨੂੰ ਪਿਛਾੜ ਨਹੀਂ ਸਕੇ ਮਿਥਰਵਾਲ ਰਾਏ ਦਾ ਵਾਧਾ ਇੰਨਾ ਜ਼ਿਆਦਾ ਸੀ ਕਿ ਆਖਰੀ ਦੋ ਯਤਨਾਂ 'ਚ 9-2 ਦਾ ਸਕੋਰਾਂ ਵੀ ਮਾਈਨੇ ਨਹੀਂ ਰੱਖਿਆ। ਕੁਆਲੀਫਿਕੇਸ਼ਨ 'ਚ ਮਿਥਾਰਵਾਲ ਨੇ 96,96,98,99,96,99. ਸਕੋਰ ਬਣਾਏ ਜਦਕਿ ਜੇਤੂ ਦਾ ਸਕੋਰ 98,92,94,96,95,95, ਸੀ। ਫਾਈਨਲ 'ਚ ਰਾਏ ਨੂੰ ਰੋਕਣ ਮੁਸ਼ਕਲ ਸੀ ਜਿਨ੍ਹਾਂ ਨੇ ਚਾਰ ਸਾਲ ਪਹਿਲਾਂ ਗਲਾਸਗੋ 'ਚ 50 ਮੀਟਰ ਏਅਰ ਪਿਸਟਲ 'ਚ ਸੋਨ ਤਮਗਾ ਜਿੱਤਿਆ ਸੀ। ਜੇਤੂ ਨੇ 2017 'ਚ ਆਈ.ਐੱਸ.ਐੱਸ.ਐੱਫ. ਮੁਕਾਬਲਿਆਂ 'ਚ ਤਾਰ ਸੋਨ ਤਮਗੇ ਅਤੇ ਇਕ ਤਾਂਬੇ ਦਾ ਤਮਗਾ ਜਿੱਤਿਆ।